ਨਸ਼ਿਆਂ ਦੀ ਤਸਕਰੀ ਸਬੰਧੀ 3 ਨਾਈਜੀਰੀਅਨਾਂ ਸਮੇਤ 10 ਮੁਲਜ਼ਮ ਗ੍ਰਿਫਤਾਰ

0
27

ਫਤਹਿਗੜ੍ਹ ਸਾਹਿਬ (TLT)  ਜ਼ਿਲ੍ਹਾ ਪੁਲੀਸ ਨੇ ਵੱਖ ਵੱਖ ਚਾਰ ਮਾਮਲਿਆਂ ਵਿਚ ਦੋ ਔਰਤਾਂ ਸਮੇਤ ਨਸ਼ਿਆਂ ਦੀ ਤਸਕਰੀ ਸਬੰਧੀ 3 ਨਾਈਜੀਰੀਅਨਾਂ ਸਮੇਤ 10 ਦਾਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਗੱਬਰ ਸਿੰਘ ਅਗਵਾਈ ਵਿਚ ਸੀਆਈਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਲਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਸੁਭਾਸ਼ ਨਗਰ ਮੰਡੀ ਗੋਬਿੰਦਗੜ੍ਹ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸ਼ੀ ਲਖਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਐਰਿਕ ਨਾਮ ਦੇ ਨਾਈਜੀਰਅਨ ਵਿਅਕਤੀ ਪਾਸੋਂ ਇਹ ਹੈਰੋਇਨ ਲੈ ਕੇ ਆਉਂਦਾ ਹੈ ਜੋ ਕਿ ਦਿੱਲੀ ਵਿਖੇ ਰਹਿੰਦਾ ਹੈ । ਜਿਸ ਦੀ ਪੁੱਛ ਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਇਸੇ ਤਰ੍ਹਾਂ ਥਾਣਾ ਮੰਡੀ ਗੋਬਿੰਦਗੜ੍ਹ ‘ਚ ਇਸ ਗੱਬਰ ਸਿੰਘ ਇੰਚਾਰਜ ਸੀਆਈਏ ਤੇ ਇਸ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਲਾਈਟਾਂ ਵਾਲਾ ਚੌਕ ਗੋਬਿੰਦਗੜ੍ਹ ਤੋਂ ਲੁਇਸ ਜੈੱਨ ਵਾਸੀ ਗਲੀ ਨੰਬਰ 02 ਚੰਦਰਾ ਵਿਹਾਰ ਦਿੱਲੀ ਅਤੇ ਲੋਕੀ ਚਿਮਾ ਇਮਾਗਨੀ ਜੋ ਕਿ ਆਰਜੀ ਤੌਰ ‘ਤੇ ਦਿੱਲੀ ਰਹਿੰਦੇ ਹਨ ਨੂੰ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 520 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ। ਜਿਸ ਨਾਲ ਦਿੱਲੀ ਤੋਂ ਪੰਜਾਬ ਵਿਚ ਹੋ ਰਹੀ ਵੱਡੇ ਪੱਧਰ ‘ਤੇ ਹੈਰੋਇਨ ਦੀ ਸਪਲਾਈ ਚੈਨ ਨੂੰ ਤੋੜਨ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਗਈ ਹੈ।

ਇਸੇ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਮੁਕੱਦਮਾ ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸ਼ਣਾ ਸੁਰਿੰਦਰ ਕੌਰ ਪਿੰਡ ਚੋਰਾ ਰਾਜਪੁਰਾ ਰੋਡ ਪਟਿਆਲਾ ਅਤੇ ਸਿਮਰਨ ਵਾਸੀ ਪੰਜਾਬੀ ਬਾਗ ਸਹਾਰਨਪੁਰ ਨੂੰ ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਹਿਗੜ੍ਹ ਸਾਹਿਬ ਤੋਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 13/13 ਕਿਲੋਗ੍ਰਾਮ ਭੁੱਕੀ (ਕੁੱਲ 26 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ।ਇਸ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸ਼ੀਆਨ ਸਤਨਾਮ ਸਿੰਘ ਉਰਫ ਸੈਮੀ ਵਾਸੀ ਪਿੰਡ ਫਿਰੋਜਪੁਰ ਥਾਣਾ ਫਤਹਿਗੜ੍ਹ ਸਾਹਿਬ, ਤੁਸ਼ਾਰ ਪੁੱਤਰ ਕਾਸ਼ੀ ਰਾਮ ਵਾਸੀ ਵਾਰਡ ਨੰਬਰ 12, ਪੂਰਾ ਮੁਹੱਲਾ ਬੱਸੀ ਪਠਾਣਾ, ਮੋਹਿਤ ਭਾਂਬਰੀ ਪੁੱਤਰ ਰਾਜੀਵ ਭਾਂਬਰੀ ਵਾਸੀ ਗਲੀ ਨੰਬਰ 06, ਨਿਊ ਗਊਸ਼ਾਲਾ ਰੋਡ ਸੰਤ ਨਗਰ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇਕ ਮੋਟਰਸਾਈਕਲ ਮਾਰਕਾ ਬਜਾਜ ਪਲਸਰ, ਦੋ ਬੁਲਟ ਮੋਟਰਸਾਈਕਲ ਤੇ ਇਕ ਮੋਟਰਸਾਈਕਲ ਸਪਲੈਂਡਰ ਪਲੇਸ (ਕੁੱਲ ਚਾਰ ਚੋਰੀਸ਼ੁਦਾ ਮੋਟਰਸਾਈਕਲ) ਬਰਾਮਦ ਕੀਤੇ ਗਏ ਹਨ।