ਛੱਤਾਂ `ਤੇ ਪਏ ਟਾਇਰਾਂ ਤੇ ਖਾਲੀ ਭਾਂਡਿਆ `ਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ : ਡਾ ਰਵੀ ਬਾਂਸਲ

0
70

ਬੁਖਾਰ ਹੋਣ `ਤੇ ਜਲਦੀ ਨੇੜੇ ਦੇ ਸਿਹਤ ਕੇਂਦਰ `ਚ ਕਰਵਾਈ ਜਾਵੇ ਜਾਂਚ :ਸੁਨੀਲ ਟੰਡਨ
ਸੀਐਚਸੀ ਬਹਾਵ ਵਾਲਾ `ਚ ਲਗਾਇਆ ਗਿਆ ਡੇਂਗੂ ਮਲੇਰੀਆ ਜਾਂਚ ਕੈਂਪ

ਅਬੋਹਰ, ਫਾਜ਼ਿਲਕਾ (TLT)
ਸਿਵਲ ਸਰਜ਼ਨ ਫਾਜ਼ਿਲਕਾ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਵੀ ਬਾਂਸਲ ਦੀ ਅਗਵਾਈ ’ਚ ਸਬ ਸੈਂਟਰ ਬਹਾਵ ਵਾਲਾ ਅਤੇ ਅਮਰਪੁਰਾ ’ਚ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਹੈਲਥ ਸੁਪਰਵਾਈਜ਼ਰ ਰਾਜ ਕੁਮਾਰ ਨੇ ਕੀਤੀ।
ਇਸ ਮੌਕੇ ਉਹਨਾਂ ਨੇ ਦੱਸਿਆ ਕਿ ਖਾਂਸੀ, ਜੁਖਾਮ ਜਾਂ ਬੁਖਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ/ਡਿਸਪੈਸਰੀ/ਸਿਹਤ ਕੇਂਦਰ ’ਚ ਜਾ ਕੇ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਰਾਜ ਕੁਮਾਰ ਸੈਕਟਰ ਇੰਚਾਰਜ ਨੇ ਦੱਸਿਆ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ। ਕੂਲਰਾਂ ਦੇ ਪਾਣੀ ਤੇ ਫਰਿਜ ਦੀ ਟਰੇਅ ਹਫਤੇ ਵਿੱਚ ਇੱਕ ਵਾਰ ਸਾਫ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਘਰਾਂ ਦੀਆਂ ਛੱਤਾਂ ਤੇ ਪੁਰਾਣੇ ਟਾਇਰ ਅਤੇ ਹੋਰ ਕੋਈ ਕਬਾੜ ਨਾ ਰੱਖਿਆ ਜਾਵੇ ਜਿਸ ਨਾਲ ਮੱਛਰ ਪੈਦਾ ਹੋਵੇ। ਇਸ ਦੌਰਾਨ ਮਲਟੀਪਰਪਸ ਹੈਲਥ ਵਰਕਰ ਮੇਲ ਰਮਨ ਕੁਮਾਰ, ਸ਼ੇਰ ਸਿੰਘ ਨੇ ਫੀਵਰ ਕੇਸਾਂ ਦੀਆ ਲਹੂ ਲੇਪ ਸਲਾਈਡਾ/ਆਰਡੀਟੀ ਕਾਰਡਾ ਨਾਲ ਮਲੇਰੀਆ ਚੈਕ ਕੀਤਾ ਗਿਆ ਤੇ ਆਏ ਹੋਏ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਕਿਹਾ ਗਿਆ।
ਬੀ ਈ ਈ ਸੁਨੀਲ ਟੰਡਨ ਨੇ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਮੀਂਹ ਦਾ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।ਬੁਖ਼ਾਰ ਹੋਣ ਦੀ ਸੂਰਤ ਵਿੱਚ ਹਸਪਤਾਲ ਵਿਚ ਜਾ ਕੇ ਸਿਹਤ ਸਹੂਲਤਾਂ ਲਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਡਾ.  ਰਵੀ ਬਾਂਸਲ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਟੀਮਾਂ ਵਲੋਂ ਕੋਰੋਨਾ ਦੇ ਨਾਲ ਨਾਲ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।ਇਸ ਦੌਰਾਨ ਸਰਪੰਚ ਅਤੇ ਆਏ ਹੋਏ ਮੋਹਤਵਰ ਵਿਅਕਤੀਆਂ ਵਲੋਂ ਐਸਐਮਓ ਡਾ. ਰਵੀ ਬਾਂਸਲ ਤੇ ਉਨ੍ਹਾਂ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦੇ ਰਹੀਆ ਟੀਮਾਂ ਦੀ ਪ੍ਰਸ਼ੰਸ਼ਾ ਕੀਤੀ ਗਈ।
ਇਸ ਮੌਕੇ ਮਪਹਵ ਫੀਮੇਲ ਸਪਨਾ ਤੇ ਬਲਵਿੰਦਰ ਕੌਰ, ਆਸ਼ਾ ਸੁਪਰਵਾਈਜ਼ਰ ਸੰਜਨਾ ਤੇ ਪਿੰਡ ਵਾਸੀ ਹਾਜਰ ਸੀ