ਤੁਹਾਡਾ LPG ਗੈਸ ਸਿਲੰਡਰ ਕਦੋਂ ਹੋਣ ਵਾਲਾ ਹੈ ਖਾਲੀ, ਪਤਾ ਲਾਉਣ ਲਈ ਅਪਣਾਓ ਇਹ ਆਸਾਨ ਟਰਿੱਕ

0
198

ਨਵੀਂ ਦਿੱਲੀ (TLT) ਤੁਸੀਂ ਦੇਰ ਰਾਤ ਆਫਿਸ ਤੋਂ ਘਰ ਪਹੁੰਚੇ ਹੋ ਤੇ ਹੁਣ ਜਲਦ ਤੋਂ ਕੁਝ ਬਣਾ ਕੇ ਖਾਣ ਦੀ ਕੋਸ਼ਿਸ਼ ‘ਚ ਜੁਟੇ ਹੋ। ਸਭ ਕੁਝ ਤਿਆਰ ਕਰ ਕੇ ਜਿਵੇਂ ਹੀ ਤੁਸੀਂ ਗੈਸ ਸਟੋਵ ਬਾਲ਼ਣ ਲਈ ਲਾਈਟਰ ਚਲਾਉਂਦੇ ਹੋ ਤਾਂ ਸਟੋਵ ਹਲਕਾ ਜਿਹਾ ਬਲ਼ ਕੇ ਬੰਦ ਹੋ ਜਾਂਦਾ ਹੈ। ਤੁਸੀਂ ਦੁਬਾਰਾ ਕੋਸ਼ਿਸ਼ ਕਰਦੇ ਹੋ ਪਰ ਉਹ ਨਹੀਂ ਬਲ਼ਦਾ। ਫਿਰ ਤੁਸੀਂ ਸਿਲੰਡਰ ਦੇ ਰੈਗੂਲੇਟਰ ਨੂੰ ਚੈੱਕ ਕਰਦੇ ਹੋ। ਇੰਨੇ ‘ਚ ਹੀ ਤੁਹਾਡੇ ਦਿਮਾਗ ਦੀ ਬੱਤੀ ਜਗਦੀ ਹੈ ਤੇ ਤੁਹਾਡੇ ਦਿਮਾਗ ‘ਚ ਇਕ ਸਵਾਲ ਤੇਜ਼ੀ ਨਾਲ ਘੁੰਮਦਾ ਹੈ। ਕੀ ਗੈਸ ਖ਼ਤਮ ਹੋ ਗਈ? ਫਿਰ ਤੁਸੀਂ ਸਿਲੰਡਰ ਨੂੰ ਉਠਾ ਕੇ ਚੈੱਕ ਕਰਦੇ ਹੋ ਤਾਂ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਕਿ ਗੈਸ ਖ਼ਤਮ ਹੋ ਚੁੱਕੀ ਹੈ। ਦੇਰ ਰਾਤ ਗੈਸ ਸਿਲੰਡਰ ਦੀ ਡਲਿਵਰੀ ਹੋ ਨਹੀਂ ਸਕਦੀ ਹੈ। ਅਜਿਹੇ ‘ਚ ਤੁਸੀਂ ਇਕ ਮੁਸਬੀਤ ‘ਚ ਫਸ ਜਾਂਦੇ ਹੋ, ਇਸਲਈ ਅਸੀਂ ਤੁਹਾਨੂੰ ਉਹ ਤਰੀਕਾ ਦੱਸ ਰਹੇ ਹਾਂ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗੈਸ ਸਿਲੰਡਰ ਖਾਲੀ ਹੋਣ ਵਾਲਾ ਹੈ। ਕੁਝ ਲੋਕ ਸਿਲੰਡਰ ਦੇ ਵਜ਼ਨ ਤੋਂ ਇਸ ਦੇ ਖ਼ਤਮ ਹੋਣ ਦਾ ਅਨੁਮਾਨ ਲਾ ਲੈਦੇਂ ਹਨ ਪਰ ਸਿਲੰਡਰ ‘ਚ ਗੈਸ ਦਾ ਪੱਧਰ ਕੀ ਹੈ? ਇਹ ਉਦੋਂ ਵੀ ਨਹੀਂ ਪਤਾ ਚੱਲ ਪਾਉਂਦਾ ਹੈ। ਅਸੀਂ ਤੁਹਾਨੂੰ ਇਕ ਆਸਾਨ ਜਿਹੀ ਟਰਿੱਕ ਦੱਸ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਇਕ ਕੱਪੜੇ ਨੂੰ ਪਾਣੀ ‘ਚ ਭਿਗੋ ਕੇ ਗਿੱਲਾ ਕਰ ਲਓ ਹੁਣ ਤੁਸੀਂ ਇਸ ਗਿੱਲੇ ਕੱਪੜੇ ਨਾਲ ਆਪਣੇ ਸਿਲੰਡਰ ‘ਚ ਇਕ ਮੋਟੀ ਰੇਖਾ ਖਿੱਚ ਲਓ। ਇਸ ਤੋਂ ਬਾਅਦ 10 ਮਿੰਟ ਇੰਤਜ਼ਾਰ ਕਰੋ। ਤੁਹਾਡੇ ਸਿਲੰਡਰ ਦਾ ਜੋ ਹਿੱਸਾ ਖਾਲੀ ਹੋਵੇਗਾ ਉੱਥੇ ਦਾ ਪਾਣੀ ਸੁੱਕ ਜਾਵੇਗਾ ਤੇ ਜਿੱਥੇ ਤਕ ਗੈਸ ਹੋਵੇਗੀ ਉੱਥੇ ਦਾ ਪਾਣੀ ਦੇਰ ਨਾਲ ਸੁਕੇਗਾ। ਇਸ ਤਰ੍ਹਾਂ ਨਾਲ ਤੁਸੀਂ ਆਸਾਨੀ ਨਾਲ ਗੈਸ ਦੀ ਮਾਤਰਾ ਦਾ ਪਤਾ ਲਾ ਸਕਦੇ ਹੋ। ਦਰਅਸਲ, ਸਿਲੰਡਰ ਦਾ ਖਾਲੀ ਹਿੱਸਾ ਗਰਮ ਹੁੰਦਾ ਹੈ ਤੇ ਭਰਿਆ ਹਿੱਸਾ ਠੰਢਾ। ਇਸਲਈ ਪਾਣੀ ਸਿਰਫ਼ ਗਰਮ ਹਿੱਸੇ ਦਾ ਹੀ ਸੁੱਕਦਾ ਹੈ।ਕੁਝ ਔਰਤਾਂ ਗੈਸ ਬਰਨਰ ਨੂੰ ਬਾਲ਼ ਕੇ ਅੱਗ ਦੇ ਰੰਗ ਨੂੰ ਦੇਖ ਗੈਸ ਦੇ ਖ਼ਤਮ ਹੋਣ ਦਾ ਅੰਦਾਜਾ ਲਾਉਂਦੀਆਂ ਹਨ। ਇਹ ਤਰੀਕਾ ਸਹੀ ਨਹੀਂ ਹੈ ਪਰ ਜਦੋਂ ਸਿਲੰਡਰ ‘ਚ ਘੱਟ ਗੈਸ ਹੁੰਦੀ ਹੈ ਤਾਂ ਅੱਗ ਦਾ ਰੰਗ ਜ਼ਰੂਰ ਬਦਲਦਾ ਹੈ ਪਰ ਇਸ ਨਾਲ ਸਿਲੰਡਰ ‘ਚ ਗੈਸ ਕਿੰਨੀ ਬਚੀ ਹੈ, ਇਹ ਪਤਾ ਨਹੀਂ ਲਾਇਆ ਜਾ ਸਕਦਾ ਹੈ ਕੁਝ ਲੋਕ ਸਿਲੰਡਰ ਨੂੰ ਹਿਲਾ ਕੇ ਜਾਂ ਉੱਠਾ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ‘ਚ ਗੈਸ ਕਿੰਨੀ ਬਚੀ ਹੈ ਪਰ ਇਸ ਤਰੀਕੇ ਨਾਲ ਵੀ ਸਿਲੰਡਰ ‘ਚ ਬਚੀ ਗੈਸ ਦੀ ਸਹੀ ਮਾਤਰਾ ਦਾ ਪਤਾ ਨਹੀਂ ਲਾਇਆ ਜਾ ਸਕਦਾ ਹੈ। ਕਿਉਂਕਿ ਖਾਲੀ ਹੋਣ ਤੋਂ ਬਾਅਦ ਵੀ ਸਿਲੰਡਰ ਕਾਫੀ ਭਾਰੀ ਹੁੰਦਾ ਹੈ।