ਪਾਕਿਸਤਾਨ ‘ਚ ਵੱਡਾ ਰੇਲ ਹਾਦਸਾ, ਸਿੰਧ ਸੂਬੇ ‘ਚ ਟਕਰਾਈਆਂ ਦੋ ਟ੍ਰੇਨਾਂ; 30 ਲੋਕਾਂ ਦੀ ਮੌਤ, ਕਈ ਯਾਤਰੀ ਬੁਰੀ ਤਰ੍ਹਾਂ ਫਸੇ

0
97

ਕਰਾਚੀ/  ਗੁਆਂਢੀ ਮੁਲਕ ਪਾਕਿਸਤਾਨ ‘ਚ ਅੱਜ ਸਵੇਰੇ-ਸਵੇਰ ਇਕ ਵੱਡਾ ਰੇਲ ਹਾਦਸਾ ਹੋ ਗਿਆ ਹੈ। ਪਾਕਿਸਤਾਨ ਦੇ ਸਿੰਧ ਸੂਬੇ ‘ਚ ਦੋ ਟ੍ਰੇਨਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ‘ਚ ਹੁਣ ਤਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਮੀਡੀਆ ARY ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸਰੇਲ ਹਾਦਸੇ ‘ਛ ਕਈ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ‘ਚ ਸੋਮਵਾਰ ਨੂੰ ਦੋ ਟ੍ਰੇਨਾਂ ਦੀ ਟੱਕਰ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।

ਰੇਡੀਓ ਪਾਕਿਸਤਾਨ ਨੇ ਰੇਲਵੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਸਰ ਸਈਅਦ ਐਕਸਪ੍ਰੈੱਸ, ਘੋਟਕੀ ਸ਼ਹਿਰ ਨੇੜੇ ਰਾਇਤੀ ਤੇ ਓਬਰੋ ਰੇਲਵੇ ਸਟੇਸ਼ਨਾਂ ਵਿਚਕਾਰ ਮਿੱਲਤ ਐਕਸਪ੍ਰੈੱਸ ਨਾਲ ਟਕਰਾ ਗਈ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਟੱਕਰ ਵਿਚ ਹੁਣ ਤਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹੈ। ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ ਹਨ।

ਇਹ ਹਾਦਸਾ ਘੋਟਕੀ ਨੇੜੇ ਹੋਇਆ ਹੈ। ਰਿਪੋਰਟ ਮਿੱਲਤ ਐਕਸਪ੍ਰੈੱਸ ਦੀਆਂ ਬੋਗੀਆਂ ਬੇਕਾਬੂ ਹੋ ਕੇ ਦੂਸਰੇ ਟ੍ਰੈਕ ‘ਤੇ ਜਾ ਡਿੱਗੀਆਂ ਤੇ ਸਾਹਮਣਿਓਂ ਆ ਰਹੀ ਸਰ ਸਈਅਦ ਐਕਸਪ੍ਰੈੱਸ ਉਸ ਨਾਲ ਟਕਰਾ ਗਈ ਜਿਸ ਕਾਰਨ ਬੋਗੀਆਂ ਦੇ ਟੁੱਕੜੇ ਹੋ ਗਏ। ਮਿਲੱਤ ਐਕਸਪ੍ਰੈੱਸ ਦੀਆਂ 8 ਬੋਗੀਆਂ ਟ੍ਰੈਕ ਤੋਂ ਉਤਰ ਗਈਆਂ। ਰਿਪੋਰਟ ਮੁਤਾਬਿਕ ਹਾਦਸਾ ਤੜਕੇ 3 ਵੱਜ ਕੇ 45 ਮਿੰਟ ‘ਤੇ ਹੋਇਆ ਹੈ। ਹਾਦਸੇ ਦੇ ਚਾਰ ਘੰਟੇ ਬੀਤ ਜਾਣ ਤੋਂ ਬਾਅਦ ਵੀ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚੇ ਤੇ ਨਾ ਹੀ ਹੈਵੀ ਮਸ਼ੀਨਰੀ ਹਾਲੇ ਤਕ ਇੱਥੇ ਪਹੁੰਚ ਸਕੀ ਹੈ। ਹਾਲੇ ਵੀ ਕਈ ਯਾਤਰੀ ਬੁਰੀ ਤਰ੍ਹਾਂ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀ ਅਜਿਹੇ ਫਸੇ ਹਨ ਕਿ ਉਨ੍ਹਾਂ ਨੂੰ ਟ੍ਰੇਨ ਕੱਟ ਕੇ ਹੀ ਉੱਥੋਂ ਕੱਢਿਆ ਜਾ ਸਕਦਾ ਹੈ।ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਨੂੰ ਟ੍ਰੈਕਟਰ ਟਰਾਲੀ ਜ਼ਰੀਏ ਲਿਜਾਇਆ ਜਾ ਰਿਹਾ ਹੈ। ਰਿਪੋਰਟ ਮੁਤਾਬਿਕ, ਸਾਢੇ 9 ਵਜੇ ਦੇ ਆਸਪਾਸ ਮੈਡੀਕਲ ਟੀਮ ਉੱਤੇ ਪਹੁੰਚੇਗੀ ਤੇ ਉਸ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ ਕਿ ਇਸ ਹਾਦਸੇ ‘ਚ ਕਿੰਨਾ ਨੁਕਸਾਨ ਹੋਇਆ ਹੈ।