ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਵਾਪਸ ਮਿਲਿਆ ‘ਬਲੂ ਟਿਕ’, RSS ਲੀਡਰਾਂ ਦਾ ਅਕਾਊਂਟ ਹਾਲੇ ਤਕ ‘Unverified’

0
30

ਨਵੀਂ ਦਿੱਲੀ (TLT) ਆਪਣੀ ਗਲਤੀ ਨੂੰ ਸਵੀਕਾਰਦਿਆਂ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਖਾਤੇ ਨੂੰ ਮੁੜ ਵੈਰੀਫਾਈਡ ਕਰ ਦਿੱਤਾ ਹੈ। ਸਰਕਾਰ ਦੀ ਨਾਰਾਜ਼ਗੀ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਵਲੋਂ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਉਪ ਰਾਸ਼ਟਰਪਤੀ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਹੈ। ਸੰਵਿਧਾਨਕ ਅਹੁਦੇ ਰੱਖਣ ਵਾਲੇ ਵਿਅਕਤੀ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਨ। ਇਸੇ ਲਈ ਸਰਕਾਰ ਟਵਿਟਰ ਦੇ ਇਸ ਕਾਰਜ ਨੂੰ ਸੰਵਿਧਾਨਕ ਬੇਅਦਬੀ ਦੇ ਨਜ਼ਰੀਏ ਨਾਲ ਦੇਖਦੀ ਹੈ।

ਇਸ ਤੋਂ ਬਾਅਦ ਟਵਿੱਟਰ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਊਂਟ ਨੂੰ ਸਵੀਕਾਰ ਅਤੇ ਵੈਰੀਫਾਈਡ ਕੀਤਾ ਗਿਆ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਖਾਤੇ ਨੂੰ ਅਣ-ਪ੍ਰਮਾਣਿਤ ਕਰ ਦਿੱਤਾ ਸੀ। ਸਰਕਾਰ ਦੇ ਸਖ਼ਤ ਰੁਖ ਤੋਂ ਬਾਅਦ ਟਵਿੱਟਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ।

ਭਾਜਪਾ ਨੇਤਾ ਸੁਰੇਸ਼ ਨਖੂਆ ਨੇ ਪੁੱਛਿਆ ਹੈ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਖਾਤੇ ਤੋਂ ਬੱਲੂ ਟਿੱਕ ਕਿਉਂ ਹਟਾਇਆ ਗਿਆ? ਇਹ ਭਾਰਤ ਦੇ ਸੰਵਿਧਾਨ ‘ਤੇ ਹਮਲਾ ਹੈ। ਹਾਲਾਂਕਿ, ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਖਾਤਾ ਐਕਟਿਵ ਨਹੀਂ ਸੀ, ਜਿਸ ਕਾਰਨ ਇਸਦੀ ਤਸਦੀਕ ਨਹੀਂ ਕੀਤੀ ਗਈ।