ਇੰਟਨਰੈੱਟ ਇਸਤੇਮਾਲ ‘ਚ ਪਿੰਡ ਜਲਦ ਹੀ ਸ਼ਹਿਰਾਂ ਨੂੰ ਛੱਡ ਦੇਣਗੇ ਪਿੱਛੇ, 2025 ਤਕ ਪਿੰਡਾਂ ਤੇ ਸ਼ਹਿਰਾਂ ਏਨੇ ਹੋਣਗੇ ਇੰਟਰਨੈੱਟ ਯੂਜ਼ਰਜ਼ : ਰਿਪੋਰਟ

0
66

ਸਮਾਰਟਫੋਨ ਦੀ ਵਧਦੀ ਵਰਤੋਂ ਨਾਲ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇੰਟਰਨੈੱਟ ਐੈਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈਏਐੱਮਏਆਈ) ਤੇ ਕੈਂਟਰ ਕਿਊਬ ਦੀ ਰਿਪੋਰਟ ਮੁਤਾਬਕ ਭਾਰਤ ’ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। 2025 ਤਕ ਇਕ ਅੰਕਡ਼ਾ 90 ਕਰੋਡ਼ ’ਤੇ ਪਹੁੰਚ ਜਾਵੇਗਾ। ਇਸ ’ਚ ਅਹਿਮ ਗੱਲ ਇਹ ਵੀ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਭਾਰਤ ’ਚ ਯੂਜ਼ਰਸ ਦੀ ਗਿਣਤੀ ਵਧੇਰੇ ਹੋਣ ਦਾ ਅਨੁਮਾਨ ਹੈ। ਸਥਾਨਕ ਭਾਸ਼ਾਵਾਂ ’ਚ ਆਡੀਓ-ਵੀਡੀਓ ਕੰਟੈਂਟ ਦੀ ਬਹੁਤਾਤ ਪੇਂਡੂ ਖੇਤਰਾਂ ’ਚ ਇੰਟਰਨੈੱਟ ਦੇ ਇਸਤੇਮਾਲ ਦੀ ਤਸਵੀਰ ਬਦਲਣ ’ਚ ਮਦਦਗਾਰ ਹੋਵੇਗੀ।

ਮੋਬਾਈਲ ਹੈ ਇੰਟਰਨੈੱਟ ਇਸਤੇਮਾਲ ਦਾ ਮੁੱਖ ਜ਼ਰੀਆ

ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ’ਚ ਇੰਟਰਨੈੱਟ ਇਸਤੇਮਾਲ ਕਰਨ ਲਈ ਮੋਬਾਈਲ ਪਸੰਦੀਦਾ ਡਿਵਾਈਸ ਹੈ। ਇਸ ਪਿੱਛੇ ਸਸਤੇ ਡਾਟਾ ਪਲਾਨ ਤੇ ਕਿਫਾਇਤੀ ਕੀਮਤਾਂ ’ਤੇ ਮੋਬਾਈਲ ਦਾ ਮਿਲਣਾ ਵੱਡਾ ਕਾਰਨ ਹੈ। ਰਿਪੋਰਟ ਮੁਤਾਬਕ ਬੇਸ਼ੱਕ ਸ਼ਹਿਰੀ ਇਲਾਕਿਆਂ ’ਚ ਇੰਟਰਨੈੱਟ ਦੀ ਪਹੁੰਚ ਪੇਂਡੂ ਖੇਤਰਾਂ ਦੇ ਮੁਕਾਬਲੇ ਦੁੱਗਣੇ ਤੋਂ ਵੱਧ ਹੋਵੇ, ਪਰ ਪੇਂਡੂ ਖੇਤਰਾਂ ’ਚ ਯੂਜ਼ਰਸ ਦੀ ਗਿਣਤੀ ਸਾਲ ਦਰ ਸਾਲ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ।

  • 10 ਐਕਟਿਵ ਇੰਟਰਨੈੱਟ ਯੂਜ਼ਰਸ ’ਚੋਂ ਨੌਂ ਹਰ ਦਿਨ ਇੰਟਰਨੈੱਟ ਦੀ ਵਰਤੋਂ ਕਰਦੇ ਹਨ।
  • 107 ਮਿੰਟ (1.08 ਘੰਟੇ) ਔਸਤਨ ਰੋਜ਼ ਇੰਟਰਨੈੱਟ ’ਤੇ ਬਿਤਾਉਂਦਾ ਹੈ ਹਰੇਕ ਐਕਟਿਵ ਯੂਜ਼ਰ
  • 62.2 ਕਰੋੜ ਐਕਟਿਵ ਇੰਟਰਨੈੱਟ ਯੂਜ਼ਰਸ ਸਨ ਬੀਤੇ ਸਾਲ ਭਾਰਤ ’ਚ
  • 45% ਵਧ ਜਾਵੇਗੀ 2025 ਤਕ ਯੂਜ਼ਰਸ ਦੀ ਗਿਣਤੀ
  • 32.3 ਕਰੋੜ ਐਕਟਿਵ ਯੂਜ਼ਰਸ ਹਨ ਸ਼ਹਿਰਾਂ, ਜਿਹਡ਼ੇ ਸ਼ਹਿਰੀ ਅਬਾਦੀ ਦਾ 67 ਫ਼ੀਸਦੀ ਹਨ
  • 29.9 ਕਰੋੜ ਐਕਟਿਵ ਯੂਜ਼ਰਸ ਹਨ ਪੇਂਡੂ ਇਲਾਕਿਆਂ ’ਚ, ਜਿਹੜੇ ਆਬਾਦੀ ਦਾ 31 ਫ਼ੀਸਦੀ ਹਨ
  • 13% ਵਧੇ ਹਨ ਸਾਲ ਭਰ ਪਹਿਲਾਂ ਦੇ ਮੁਕਾਬਲੇ ਪੇਂਡੂ ਯੂਜ਼ਰਸ, ਸ਼ਹਿਰਾਂ ’ਚ ਵਾਧਾ ਚਾਰ ਫ਼ੀਸਦੀ ਰਿਹਾ
  • 17% ਵਧੇਰੇ ਸਮਾਂ ਇੰਟਰਨੈੱਟ ’ਤੇ ਦਿੰਦੇ ਹਨ ਪੇਂਡੂ ਖ਼ਪਤਕਾਰ
  • 33% ਸ਼ਹਿਰੀ ਇੰਟਰਨੈੱਟ ਯੂਜ਼ਰਸ ਸਿਰਫ਼ ਨੌਂ ਵੱਡੇ ਮੈਟਰੋ ਸ਼ਹਿਰਾਂ ਤੋਂ