7 ਜੂਨ ਤੋਂ ਦਿੱਲੀ ਹੋਵੇਗੀ ਅਨਲਾਕ ਜਾਂ ਫਿਰ ਵਧਾਇਆ ਜਾਵੇਗਾ ਲਾਕਡਾਊਨ, 12 ਵਜੇ ਅਰਵਿੰਦ ਕੇਜਰੀਵਾਲ ਕਰ ਸਕਦੇ ਹਨ ਐਲਾਨ

0
73

ਨਵੀਂ ਦਿੱਲੀ (TLT) ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੀ ਸੋਮਵਾਰ (7 ਜੂਨ) ਤੋਂ ਲਾਕਡਾਊਨ ਖ਼ਤਮ ਹੋਵੇਗਾ? ਕੀ ਬਾਜ਼ਾਰ ਤੇ ਦਫ਼ਤਰ ਖੁਲ੍ਹਣ ਦੇ ਨਾਲ ਦਿੱਲੀ ਮੈਟਰੋ ਵੀ ਰਫ਼ਤਾਰ ਭਰੇਗੀ? ਇਸ ਨੂੰ ਲੈ ਕੇ ਸਸਪੈਂਸ ਸ਼ਨਿਚਰਵਾਰ ਦੁਪਹਿਰ ਤਕ ਖ਼ਤਮ ਹੋ ਸਕਦਾ ਹੈ। ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਸ਼ਨਿਚਰਵਾਰ ਦੁਪਹਿਰ 12 ਵਜੇ ਡਿਜੀਟਲ ਪੱਤਰਕਾਰ ਗੱਲਬਾਤ ਹੋਣੀ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ‘ਚ ਦਿੱਲੀ ਨੂੰ ਅਨਲਾਕ ਕਰਨ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਸਕਦੇ ਹਨ। ਖ਼ਾਸਤੌਰ ਤੋਂ ਬਾਜ਼ਾਰ ਖੋਲ੍ਹਣ ਤੇ ਦਿੱਲੀ ਮੈਟਰੋ ਦਾ ਪਰਿਚਾਲਨ ਸ਼ੁਰੂ ਕਰਨ ਨੂੰ ਲੈ ਕੇ ਅਹਿਮ ਐਲਾਨ ਕੀਤਾ ਜਾ ਸਕਦਾ ਹੈ।