ਮੁੰਬਈ ਨੇੜੇ ਗੈਸ ਲੀਕ ਹੋਣ ਕਾਰਨ ਕਈ ਲੋਕਾਂ ਦੀ ਵਿਗੜੀ ਤਬੀਅਤ

0
69

ਮੁੰਬਈ (TLT) ਮਹਾਰਾਸ਼ਟਰ ‘ਚ ਮੁੰਬਈ ਨਾਲ ਲੱਗੇ ਬਦਲਾਪੁਰ ਵਿਚ ਇੰਡਸਟ੍ਰਿਅਲ ਗੈਸ ਦੇ ਰਿਸਾਅ ਨਾਲ ਅਫਰਾਤਫ਼ਰੀ ਮੱਚ ਗਈ ਹੈ। ਐਮ.ਆਈ.ਡੀ.ਸੀ. ਦੇ ਸ਼ਿਰਗਾਂਵ ਆਪਟੇਵਾਡੀ ਦੇ 3 ਕਿਲੋਮੀਟਰ ਦਾਇਰੇ ਵਿਚ ਗੈਸ ਰਿਸਾਅ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਸਥਾਨਕ ਲੋਕਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਨਜ਼ਦੀਕੀ ਹਸਪਤਾਲ ਵਿਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਹਾਲਾਤ ਕਾਬੂ ਹੇਠ ਹਨ।