ਰਾਮਦੇਵ ਦਾ ਬਿਆਨ ਵਿਗਿਆਨ ਅਤੇ ਡਾਕਟਰਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਿਹਾ – ਡੀ.ਐਮ.ਏ.

0
74

ਨਵੀਂ ਦਿੱਲੀ (TLT) ਡੀ.ਐਮ.ਏ. ਦਾ ਕਹਿਣਾ ਹੈ ਕਿ ਰਾਮਦੇਵ ਦਾ ਜਨਤਕ ਤੌਰ ‘ਤੇ ਬਿਆਨ ਵਿਗਿਆਨ ਅਤੇ ਡਾਕਟਰਾਂ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ | ਇਹ ਡਾਕਟਰਾਂ ਦੇ ਨਾਗਰਿਕ ਅਧਿਕਾਰਾਂ ਲਈ ਮੁਕੱਦਮਾ ਹੈ | ਦਿੱਲੀ ਮੈਡੀਕਲ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਰਾਜੀਵ ਦੱਤਾ ਨੇ ਇਹ ਸ਼ਬਦ ਦਿੱਲੀ ਹਾਈ ਕੋਰਟ ਵਿਚ ਕਹੇ | ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ ਵਿਚ ਰਾਮਦੇਵ ਨੂੰ ਪਤੰਜਲੀ ਦੀ ਕੋਰੋਨਿਲ ਟੈਬਲੇਟ ਬਾਰੇ ਗਲਤ ਬਿਆਨਬਾਜ਼ੀ ਅਤੇ ਜਾਣਕਾਰੀ ਫੈਲਾਉਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ |