ਮੰਦਰ ਦੇ ਮੁਖੀ ਦਾ ਕਤਲ, ਗੋਦ ਲਈ ਲੜਕੀ ਸਮੇਤ ਦੋ ਫ਼ਰਾਰ

0
88

ਬਹਿਰਾਮ (TLT) – ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬਹਿਰਾਮ ਤੋਂ ਬਾਹਰ ਡਰੇਨ ਨਜ਼ਦੀਕ ਬਣੇ ਨਵੇਂ ਮਾਤਾ ਦੁਰਗਾ ਮੰਦਰ/ਭੈਰੋ ਮੰਦਰ ਦੇ ਮੁਖੀ ਮਨਜੀਤ ਕੁਮਾਰ ਉਰਫ਼ ਜੀਤਾ ਬਾਬਾ 48 ਦਾ ਕਤਲ ਹੋ ਗਿਆ। ਜਿਸ ਦੀ ਲਾਸ਼ ਬਹਿਰਾਮ ਪੁਲਿਸ ਵਲੋਂ ਮੰਦਰ ਦੇ ਪਿੱਛੇ ਬਾਥਰੂਮ ਕੋਲ ਟੋਏ ਵਿਚ ਦੱਬੀ ਹੋਈ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਮੰਦਰ ਦੇ ਸੇਵਾਦਾਰ ਮਨਜੋਤ ਉਰਫ਼ ਮਨੀ ਪੁੱਤਰ ਰਾਜਪਾਲ ਵਾਸੀ ਔੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਨਦੀਪ ਉਰਫ਼ ਕਿੰਦਰ ਪੁੱਤਰ ਕਸ਼ਮੀਰ ਸਿੰਘ ਵਾਸੀ ਗੜ੍ਹਪਧਾਣਾ ਅਤੇ ਮ੍ਰਿਤਕ ਵਲੋਂ ਗੋਦ ਲਈ ਲੜਕੀ ਜੈਸਮੀਨ ਉਰਫ਼ ਜੱਸੀ ਫ਼ਰਾਰ ਹਨ।