ਜਲੰਧਰ ਚ Spa ਸੈਂਟਰ ਤੇ ਪੁਲਸ ਦਾ ਛਾਪਾ

0
158

ਜਲੰਧਰ, (ਹਰਪ੍ਰੀਤ ਕਾਹਲੋਂ) ਡਿਵੀਜ਼ਨ ਨੰਬਰ 7 ਅਧੀਨ ਪੈਂਦੇ ਗੜ੍ਹਾ ਰੋਡ ਤੇ Bliss body Spa ਸੈਂਟਰ ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਜਿੱਥੋਂ ਦੱਸ ਲੜਕੀਆਂ ਅਤੇ ਦੋ ਲੜਕਿਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਡੀ ਸੀ ਦੇ ਆਦੇਸ਼ਾਂ ਦੇ ਬਾਵਜੂਦ ਵੀ ਉਕਤ ਸਪਾ ਸੈਂਟਰ ਖੋਲ੍ਹਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਰੇਡ ਕਰਕੇ ਲੜਕੇ ਅਤੇ ਲੜਕੀਆਂ ਨੂੰ ਹਿਰਾਸਤਚ ਲੈ ਲਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸਪਾ ਸੈਂਟਰ ਅਤੇ ਜਿੰਮ ਆਦਿ ਖੁੱਲਣ ਦੀ ਆਇਆ ਨਹੀਂ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ Bliss body Spa ਸੈਂਟਰ ਖੁੱਲ੍ਹਾ ਹੋਇਆ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।