ਮੰਗ ਨਾ ਮੰਨੀਆਂ ਤਾਂ ਸੀਐੱਚਬੀ ਕਾਮੇ 3 ਨੂੰ ਪਟਿਆਲੇ ਵੱਲ ਕਰਨਗੇ ਕੂਚ

0
72

ਸ੍ਰੀ ਮੁਕਤਸਰ ਸਾਹਿਬ (TLT) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਵੀਜਨ ਕਮੇਟੀ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਾ ਰਿਵਿਊ ਕਰਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਡਵੀਜਨ ਦੇ ਮੀਤ ਪ੍ਰਧਾਨ ਅੰਗਰੇਜ ਸਿੰਘ ਅਤੇ ਸਕੱਤਰ ਮਨਿੰਦਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਸੀਐੱਚਬੀ ਠੇਕਾ ਕਾਮਿਆਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਸੀਐਚਬੀ ਠੇਕਾ ਕਾਮੇ ਕੋਰੋਨਾ ਕਹਿਰ ‘ਚ ਐਮਰਜੈਂਸੀ ਸੇਵਾਵਾਂ ਨਿਭਾਉਂਦੇ ਹੋਏ ਲੋਕਾਂ ਦੇ ਘਰ-ਘਰ ਅਤੇ ਹਸਪਤਾਲਾਂ ਫੈਕਟਰੀਆਂ ਤੱਕ ਬਿਜਲੀ ਮੁਹੱਈਆ ਕਰਵਾ ਰਹੇ ਹਨ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਕਿ ਬਿਜਲੀ ਕਾਮੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਨ ਬੇਤੁਕਾ ਅਤੇ ਨਿੰਦਣਯੋਗ ਹੈ। ਪਿਛਲੇ ਪੈਡੀ ਸੀਜ਼ਨ ਦੌਰਾਨ ਕਾਮਿਆਂ ਦੀ ਗਿਣਤੀ ‘ਚ 70 ਪ੍ਰਤੀਸ਼ਤ ਕਾਮਿਆਂ ਦਾ ਵਾਧਾ ਕਰ ਕੇ ਸੀਐੱਚਬੀ ਅਤੇ ਸੀਐਚਡਬਲਿਊ ਸੀਐੱਚਵੀ ਦੀ ਭਰਤੀ ਕੀਤੀ ਜਾਂਦੀ ਸੀ ਜੋ ਕਿ ਇਸ ਵਾਰ ਪੈਡੀ ਸੀਜ਼ਨ ਵਿਚ ਬਹੁਤ ਹੀ ਘੱਟ ਕਾਮਿਆਂ ਦੀ ਗਿਣਤੀ ਨੂੰ ਰੱਖਿਆ ਜਾ ਰਿਹਾ ਹੈ। ਕਾਮਿਆਂ ਵੱਲੋਂ ਮੰਗ ਕੀਤੀ ਕਿ ਹਰੇਕ ਸਰਕਲ ਅੰਦਰ ਘੱਟੋ ਘੱਟ ਪੰਜ ਸੌ ਦੇ ਲਗਪਗ ਸੀਐੱਚਬੀ ਠੇਕਾ ਕਾਮਿਆਂ ਦੀ ਭਰਤੀ ਕੀਤੀ ਜਾਵੇ ਅਤੇ ਪੁਰਾਣੇ ਸਮਿਆਂ ‘ਚ ਕੱਢੇ ਗਏ ਸੀਐਚਵੀ ਠੇਕਾ ਕਾਮਿਆਂ ਨੂੰ ਬਿਨਾਂ ਸ਼ਰਤ ਬਹਾਲ ਕਰਕੇ ਉਨ੍ਹਾਂ ਨੂੰ ਕੰਪਨੀਆਂ ਤੋਂ ਦੂਰ ਕਰ ਸਿੱਧਾ ਪਾਵਰਕਾਮ ਵਿਭਾਗ ‘ਚ ਸ਼ਾਮਲ ਕਰਕੇ ਸਿੱਧੀ ਠੇਕੇ ‘ਤੇ ਭਰਤੀ ਕੀਤੀ ਜਾਵੇ।