ਜਲੰਧਰ ’ਚ ਹਥਿਆਰਬੰਦ ਬਦਮਾਸ਼ਾਂ ਨੇ ਲੁੱਟੀ ਇਨੋਵਾ ਕਾਰ

0
105

ਜਲੰਧਰ (ਹਰਪ੍ਰੀਤ ਕਾਹਲੋਂ)
ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 6 ਦੇ ਅੰਦਰ ਆਉਂਦੇ ਕੂਲ ਰੋਡ ’ਤੇ ਸੋਮਵਾਰ ਦੁਪਹਿਰ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਇਕ ਇਨੋਵਾ ਕਾਰ ਲੁੱਟ ਲਈ। ਇਸ ਦੌਰਾਨ ਗੱਡੀ ’ਚ ਸਵਾਰ ਬਜ਼ੁਰਗ ਮਹਿਲਾ ਨੂੰ ਵੀ ਬਦਮਾਸ਼ ਆਪਣੇ ਨਾਲ ਲੈ ਗਏ ਤੇ ਕੁਝ ਦੂਰ ਅੱਗੇ ਜਾਣ ’ਤੇ ਪੀਪੀਆਰ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਡਰਾਈਵਰ ਸੜਕ ਕੰਢੇ ਗੱਡੀ ਖੜ੍ਹੀ ਕਰ ਕੇ ਕਿਸੇ ਕੰਮ ਤੋਂ ਗਿਆ ਸੀ। ਗੱਡੀ ’ਚ ਸਿਰਫ ਬਜ਼ੁਰਗ ਔਰਤ ਮੌਜੂਦ ਸੀ।

ਜਾਣਕਾਰੀ ਮੁਤਾਬਕ ਇਕ ਮਹਿਲਾ ਆਪਣੇ ਡਰਾਈਵਰ ਦੇ ਨਾਲ ਇਨਕਮ ਟੈਕਸ ਕਲੋਨੀ ਵਿਚ ਮੋਬਾਇਲ ਵੇਚਣ ਆਈ ਸੀ। ਉਹ ਆਪ ਖੁਦ ਗੱਡੀ ਵਿੱਚ ਬੈਠੀ ਰਹੀ ਅਤੇ ਉਸ ਨੇ ਡਰਾਈਵਰ ਨੂੰ ਮੋਬਾਇਲ ਵੇਚਣ ਦੇ ਲਈ ਭੇਜ ਦਿੱਤਾ। ਤਦ ਡਰਾਈਵਰ ਨੇ ਦੇਖਿਆ ਕਿ ਇਕ ਵਿਅਕਤੀ ਮਹਿਲਾ ਸਮੇਤ ਕਾਰ ਨੂੰ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੂੰ ਪਿਮਸ ਹਸਪਤਾਲ ਦੇ ਬਾਹਰ ਸੁੱਟ ਕੇ ਵਿਅਕਤੀ ਫਰਾਰ ਹੋ ਗਿਆ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਮੌਕੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।