ਦੁਕਾਨ ਦੀ ਕੰਧ ‘ਚ ਪਾੜ ਲਾ ਕੇ ਕੀਤੀ ਚੋਰੀ, ਪਹਿਲਾਂ ਵੀ ਚੋਰਾਂ ਨੇ ਗੁਰੂਘਰ ਦੀ ਗੋਲਕ ਤੋੜ ਕੇ ਪੈਸੇ ਕੀਤੇ ਸੀ ਚੋਰੀ

0
60

ਸਮਰਾਲਾ (TLT) ਬੀਤੀ ਰਾਤ ਚੋਰਾਂ ਨੇ ਪਿੰਡ ਸਲੋਦੀ ਖੰਨਾ ਸਮਰਾਲਾ ਰੋਡ ‘ਤੇ ਸਥਿਤ ਇਕ ਦੁਕਾਨ ਦੀ ਕੰਧ ‘ਚ ਪਾੜ ਲਗਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਕਰਯੋਹ ਹੈ ਕਿ ਕਰੀਬ 2 ਦਿਨ ਪਹਿਲਾਂ ਵੀ ਚੋਰਾਂ ਨੇ ਪਿੰਡ ਸਲੋਦੀ ਦੇ ਗੁਰੂਘਰ ਦੀ ਗੋਲਕ ਤੋੜ ਕੇ ਰੁਪਏ ਚੋਰੀ ਕੀਤੇ ਸਨ।
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਰਣਜੀਤ ਨੇ ਦੱਸਿਆ ਕਿ ਉਹ ਆਪਣੇ ਪਿੰਡ ਗੇੜਾ ਮਾਰਨ ਗਿਆ ਸੀ। ਜਦੋਂ ਕੱਲ੍ਹ ਵਾਪਸ ਆਇਆ ‘ਤੇ ਉਸਨੇ ਦੁਕਾਨ ਖੋਲ੍ਹੀ ਹੋਈ ਸੀ ਅਤੇ ਚੋਰਾਂ ਵੱਲੋਂ ਕੰਧ ‘ਚ ਪਾੜ ਲਗਾ ਕੇ ਦੁਕਾਨ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ। ਚੋਰਾਂ ਉਸਦਾ ਗੈਸ ਸਿਲੰਡਰ ਚੁੱਲ੍ਹਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ। ਦੁਕਾਨ ਮਾਲਕ ਰਣਜੀਤ ਨੇ ਦੱਸਿਆ ਕਿ ਇਸ ਘਟਨਾ ‘ਚ ਉਸਦਾ ਕਰੀਬ 10 ਹਜ਼ਾਰ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧੀ ਪੁਲਿਸ ਸੂਚਨਾ ਦੇ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।