ਅੱਜ ਤੋਂ ਸ਼ੁਰੂ ਹੋ ਰਿਹਾ ਹੈ ਆਈ.ਪੀ.ਐਲ. ਦਾ 14ਵਾਂ ਸੀਜ਼ਨ

0
24

ਮੁੰਬਈ, (TLT) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦਾ 14ਵਾਂ ਸੀਜ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਚੇਨਈ ਵਿਚ ਅੱਜ ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਸ ਵਿਚਕਾਰ ਹੋਵੇਗਾ। ਕੋਰੋਨਾ ਦੀ ਨਵੀਂ ਲਹਿਰ ਕਾਰਨ ਇਸ ਵਾਰ ਆਈ.ਪੀ.ਐਲ. ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ। 30 ਮਈ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਭਾਰਤ ਦੇ 6 ਸ਼ਹਿਰਾਂ ਵਿਚ ਖੇਡਿਆ ਜਾਵੇਗਾ।