ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਧਰਮਪੁਰਾ ਆਬਾਦੀ ਦੇ ਲੋਕਾਂ ਨੇ ਕੀਤਾ ਜਲੰਧਰ ਨਕੋਦਰ ਰੋਡ ‘ਤੇ ਚੱਕਾ ਜਾਮ

0
36

ਲਾਂਬੜਾ (TLT) ਵਿਧਾਨ ਸਭਾ ਹਲਕਾ ਜਲੰਧਰ ਕੈਂਟ ਅਧੀਨ ਪਿੰਡ ਧਰਮ ਪੁਰਾ ਆਬਾਦੀ ਦੇ ਲੋਕਾਂ ਵਲੋਂ ਵਾਟਰ ਸਪਲਾਈ ਵਿਚ ਗੰਦਾ ਪਾਣੀ ਆਉਣ ਕਾਰਨ ਜਲੰਧਰ ਨਕੋਦਰ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮਨਾ ਕੇ ਮੁੱਖ ਰਾਜ ਮਾਰਗ ਖੁਲਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਲੋਕ ਮੌਕੇ ‘ਤੇ ਹੀ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਪਾਣੀ ਦਾ ਮਸਲਾ ਹੱਲ ਕਰਵਾਉਣ ਦੀ ਜ਼ਿੱਦ ‘ਤੇ ਅੜੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ।