ਦਿੱਲੀ ਜਾਣ ਵਾਲੀ ਰੇਲ ਗੱਡੀ ‘ਚ ਲੱਗੀ ਅੱਗ, ਚਾਰ ਡੱਬੇ ਸੜ੍ਹ ਕੇ ਸੁਆਹ

0
19

ਦਿੱਲੀ (TLT) ਰੋਹਤਕ ਤੋਂ ਦਿੱਲੀ ਵਿਚਕਾਰ ਚੱਲਣ ਵਾਲੀ ਸਵਾਰੀ ਗੱਡੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟਰੇਨ ਦੀਆਂ ਚਾਰ ਬੋਗੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ।

ਤਾਜ਼ਾ ਜਾਣਕਾਰੀ ਮੁਤਾਬਕ ਇਹ ਘਟਨਾ ਰੋਹਤਕ ਸਟੇਸ਼ਨ ਦੇ ਯਾਰਡ ਵਿੱਚ ਵਾਪਰੀ ਜਿਸ ਵਿੱਚ ਪੈਸੰਜਰ ਟਰੇਨ ਐਮਈਐਮਯੂ (ਮੇਨ ਲਾਈਨ ਇਲੈਕਟ੍ਰਿਕ ਮਲਟੀਪਲ ਯੁਨਿਟ) ਦੇ ਚਾਰ ਡੱਬੇ ਸੜ ਗਏ। ਅੱਗ ਇੰਨੀ ਫੈਲੀ ਕਿ ਨਾਲ ਦੀ ਪਟੜੀ ‘ਤੇ ਖੜ੍ਹਾ ਡੀਜ਼ਲ ਇੰਜਣ ਵੀ ਇਸ ਦੀ ਲਪੇਟ ਵਿੱਚ ਆ ਗਿਆ।ਜ਼ਿਕਰਯੋਗ ਹੈ ਕਿ ਉਕਤ ਰੇਲ ਨੇ ਬਾਅਦ ਦੁਪਹਿਰ ਸਵਾ ਚਾਰ ਵਜੇ ਰੋਹਤਕ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਢਾਈ ਵਜੇ ਅੱਗ ਲੱਗਣ ਦੀ ਘਟਨਾ ਵਾਪਰੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।