ਪਿੰਡ ਵਾਸੀਆਂ ਅਤੇ ਬਿਜਲੀ ਕਰਮਚਾਰੀਆਂ ‘ਚ ਟਕਰਾਅ, 4 ਬਿਜਲੀ ਕਰਮਚਾਰੀ ਜ਼ਖ਼ਮੀ

0
55

ਸ੍ਰੀ ਮੁਕਤਸਰ ਸਾਹਿਬ (TLT) – ਪਿੰਡ ਲੁਹਾਰਾ ਵਿਖੇ ਕੁਝ ਵਿਅਕਤੀਆਂ ਅਤੇ ਬਿਜਲੀ ਕਰਮਚਾਰੀਆਂ ਵਿਚ ਹੋਏ ਤਕਰਾਰ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਚਾਰ ਬਿਜਲੀ ਕਰਮਚਾਰੀ ਫੱਟੜ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ। ਪਿੰਡ ਵਿਚ ਬਿਜਲੀ ਕਰਮਚਾਰੀ ਬਿਜਲੀ ਦੇ ਡਿੱਗੇ ਖੰਭੇ ਚੁੱਕ ਰਹੇ ਸਨ ਅਤੇ ਇਸ ਸਮੇਂ ਕਿਸੇ ਗੱਲ ਨੂੰ ਲੈ ਟਕਰਾਅ ਦੀ ਸਥਿਤੀ ਬਣ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਸੜਕ ‘ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।