ਆੜ੍ਹਤੀ ਐਸੋਸੀਏਸ਼ਨ ਦਾ ਦੋ ਟੂਕ ਫ਼ਰਮਾਨ, ਜਦੋਂ ਤੱਕ ਸਿੱਧੀ ਅਦਾਇਗੀ ਦਾ ਹੱਲ ਨਹੀ, ਉਦੋਂ ਤੱਕ ਕਣਕ ਦੀ ਖ਼ਰੀਦ ਨਹੀ

0
24

ਮਾਛੀਵਾੜਾ ਸਾਹਿਬ (TLT) – ਕੇਂਦਰ ਸਰਕਾਰ ਦੀ ਸਿੱਧੀ ਅਦਾਇਗੀ ਨੂੰ ਲੈ ਕੇ ਦਿੱਤੇ ਫ਼ੈਸਲੇ ਵਿਰੁੱਧ ਆੜ੍ਹਤੀ ਐਸੋਸੀਏਸ਼ਨ ਨੇ ਹੁਣ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ, ਤੇ ਆਖਿਰ ਇਹ ਲੜਾਈ ਕਿਸ ਨਿਰਨਾਇਕ ਮੋੜ ਤੇ ਪਹੁੰਚਦੀ ਹੈ,ਇਹ ਤਾਂ ਸਮਾਂ ਹੀ ਦੱਸੇਗਾ | ਫਿਲਹਾਲ ਸਥਾਨਕ ਆੜ੍ਹਤੀ ਦੀ ਸੱਚਾ ਸੌਦਾ ਐਸੋਸੀਏਸ਼ਨ ਨੇ ਸਮੂਹ ਆੜ੍ਹਤੀਆਂ ਦੇ ਇਕੱਠ ਵਿਚ ਇਸ ਗੱਲ ਦਾ ਦੋ ਟੂਕ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ, ਜਦੋਂ ਤੱਕ ਕੇਂਦਰ ਕਿਸਾਨਾਂ ਲਈ ਸਿੱਧੀ ਅਦਾਇਗੀ ਦੇ ਫ਼ੈਸਲੇ ਨੂੰ ਵਾਪਸ ਨਹੀ ਲੈਂਦੀ, ਉਦੋਂ ਤੱਕ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਨਹੀ ਹੋਵੇਗੀ |