ਪੁਲਿਸ ਨੇ ਵੱਡੀ ਮਾਤਰਾ ਵਿਚ ਪਿੰਡ ਖਿਆਲਾ ਤੋਂ ਫੜੀ ਸ਼ਰਾਬ ਤੇ ਲਾਹਣ , ਦੋ ਦੋਸ਼ੀ ਕਾਬੂ

0
28

ਰਾਮ ਤੀਰਥ (TLT) – ਐੱਸ.ਐੱਸ.ਪੀ.ਦਿਹਾਤੀ ਦੀਆਂ ਹਿਦਾਇਤਾਂ ਅਨੁਸਾਰ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਅੱਜ ਸਪੈਸ਼ਲ ਬਰਾਂਚ ਅਤੇ ਐਕਸਾਈਜ਼ ਵਿਭਾਗ ਨੇ ਕਾਰਵਾਈ ਕਰਦੇ ਹੋਏ ਪਿੰਡ ਖਿਆਲਾ ਕਲਾਂ ਤੋਂ ਸੰਦੀਪ ਸਿੰਘ ਨੂੰ 1500 ਲੀਟਰ ਲਾਹਣ , 8 ਡਰੰਮ , ਇੱਕ ਇਲੈੱਕਟ੍ਰਾਨਿਕ ਭੱਠੀ ਅਤੇ ਸ਼ਮਸ਼ੇਰ ਸਿੰਘ ਨੂੰ 15 ਡਰੰਮਾਂ , 1 ਇਲੈੱਕਟ੍ਰਾਨਿਕ ਭੱਠੀ , ਸਿਲੰਡਰ , 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਬਰਾਂਚ ਦੇ ਡੀ.ਐੱਸ.ਪੀ. ਸੁਖਰਾਜ ਸਿੰਘ ਨੇ ਰਾਮ ਤੀਰਥ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ।