ਪੰਜਾਬ ਸਰਕਾਰ ਨੇ ਵਿਸ਼ੇਸ਼ ਬੁਨਿਆਦੀ ਵਿਕਾਸ ਫ਼ੰਡ ਦੇ ਨਾਂਅ ‘ਤੇ ਲਗਾਇਆ ਨਵਾਂ ਟੈਕਸ

0
76

ਜਲਾਲਾਬਾਦ (TLT) – ਇਕ ਪਾਸੇ ਜਿੱਥੇ ਪੰਜਾਬ ਸਰਕਾਰ ਆਪਣਾ ਆਖ਼ਰੀ ਸਾਲ ਵਿਕਾਸ ਦੇ ਸਾਲ ਵਜੋਂ ਮਨਾ ਰਹੀ ਹੈ । ਉੱਥੇ ਹੀ ਪੰਜਾਬ ਸਰਕਾਰ ਨੇ ਵਿਸ਼ੇਸ਼ ਬੁਨਿਆਦੀ ਵਿਕਾਸ ਫ਼ੰਡ ਦੇ ਨਾਂਅ ‘ਤੇ ਨਵਾਂ ਟੈਕਸ ਵੀ ਜਨਤਾ ਦੀ ਜੇਬ ‘ਤੇ ਲਗਾ ਦਿੱਤਾ ਹੈ । ਇਸ ਸਬੰਧੀ ਪੰਜਾਬ ਸਰਕਾਰ ਦੇ ਵਿੱਤੀ ਵਿਭਾਗ ਵਲੋਂ 5 ਅਪ੍ਰੈਲ 2021 ਨੂੰ ਨਵਾਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ । ਜਿਸ ਮੁਤਾਬਿਕ ਪ੍ਰਤੀ ਲੀਟਰ ਪੈਟ੍ਰੋਲ ਅਤੇ ਡੀਜ਼ਲ ‘ਤੇ 25 ਪੈਸੇ ਉਕਤ ਟੈਕਸ ਲੱਗੇਗਾ ਅਤੇ ਇਸ ਦੇ ਨਾਲ ਹੀ ਅਚੱਲ ਸੰਪਤੀ ਦੀ ਖ਼ਰੀਦ ‘ਤੇ 25 ਪੈਸੇ ਪ੍ਰਤੀ 100 ਰੁਪਏ ਦੀ ਦਰ ਨਾਲ ਵਿਸ਼ੇਸ਼ ਟੈਕਸ ਲਗਾਇਆ ਗਿਆ ਹੈ ।