ਪਾਵਰ ਕਾਮ ਬਾਦਸ਼ਾਹਪੁਰ ਦੇ ਯਾਰਡ ਵਿਚ ਲੱਗੀ ਅੱਗ

0
14

ਲਾਂਬੜਾ (TLT) – ਪਾਵਰ ਕਾਮ ਦੀ ਸਬ-ਡਵੀਜ਼ਨ ਬਾਦਸ਼ਾਹਪੁਰ ਦੇ ਬਿਜਲੀ ਘਰ ਦੇ ਯਾਰਡ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਅੱਗ ਨੂੰ ਬੁਝਾਉਣ ਲਈ ਮੁਲਾਜ਼ਮਾਂ ਵਲੋਂ ਪਾਣੀ ਦੀਆਂ ਬਾਲਟੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਪਾਵਰ ਕਾਮ ਦੇ ਯਾਰਡ ਵਿਚ ਘਾਹ-ਫੂਸ ਅਤੇ ਸੁੱਕੀਆਂ ਲੱਕੜਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਯਾਰਡ ਵਿਚ ਕੋਈ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ।