ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ ‘ਤੇ ਪਾਬੰਦੀ

0
45

ਚੰਡੀਗੜ੍ਹ (TLT) – ਕੋਵਿਡ19 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਇਕੱਠ ‘ਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਉਲੰਘਣਾ ਕਰਨ ਵਾਲੇ ਖਿਲਾਫ ਡੀ.ਐਮ.ਏ ਅਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਹੋਵੇਗਾ। ਇਸ ਦੇ ਨਾਲ ਹੀ ਨਾਈਟ ਕਰਫ਼ਿਊ ਪੂਰੇ ਪ੍ਰਦੇਸ਼ ਵਿਚ ਲਾਉਣ ਸਮੇਤ 30 ਅਪ੍ਰੈਲ ਤੱਕ ਸਖ਼ਤੀਆਂ ਲਾਗੂ ਰਹਿਣਗੀਆਂ। ਖ਼ੁਸ਼ੀ ਤੇ ਗ਼ਮੀ ਮੌਕੇ ਹੋਣ ਵਾਲੇ ਇਕੱਠ ਬਾਹਰੀ ਤੌਰ ‘ਤੇ 100 ਤੱਕ ਸੀਮਤ ਰਹਿਣਗੇ ਅੰਦਰੂਨੀ ਤੌਰ ‘ਤੇ 50 ਲੋਕ ਇਕੱਠੇ ਹੋ ਸਕਣਗੇ। ਮਾਸਕ ਸਾਰੇ ਸਰਕਾਰੀ ਦਫ਼ਤਰਾਂ ਵਿਚ ਲਾਜ਼ਮੀ ਹੋਵੇਗਾ।