ਖੇਮਕਰਨ ਸੈਕਟਰ ‘ਚ ਬੀ. ਐੱਸ. ਐਫ. ਨੇ 30 ਪੈਕਟ ਹੈਰੋਇਨ ਅਤੇ ਇਕ ਪਾਕਿਸਤਾਨੀ ਸਮਗਲਰ ਕਾਬੂ ਕੀਤਾ

0
17

ਖੇਮਕਰਨ (TLT) – ਖੇਮਕਰਨ ਸੈਕਟਰ ਵਿਚ ਬੀ. ਐੱਸ. ਐਫ. ਦੀ 14 ਬਟਾਲੀਅਨ ਨੇ ਬੀਤੀ ਰਾਤ ਦੋ ਜਗ੍ਹਾ ਤੋਂ ਕੰਡਿਆਲੀ ਤਾਰ ਦੇ ਪਾਰੋ 30 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਇਕ ਪਾਕਿਸਤਾਨੀ ਸਮਗਲਰ ਨੂੰ ਕਾਬੂ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਬੀ. ਐੱਸ. ਐਫ. ਦੇ ਡੀ. ਆਈ. ਜੀ. ਫ਼ਿਰੋਜ਼ਪੁਰ ਐਸ. ਕੇ. ਮਹਿਤਾ ਨੇ ਦਸਿਆ ਕਿ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ।