ਹੁਣ ਟ੍ਰੈਫ਼ਿਕ ਨਿਯਮ ਤੋੜਨ ‘ਤੇ ਰੱਦ ਨਹੀਂ ਹੋਵੇਗਾ ਡਰਾਈਵਿੰਗ ਲਾਇਸੈਂਸ

0
46

ਕੇਂਦਰੀ ਸੜਕ ਆਵਾਜਾਈ ਮੰਤਰਾਲਾ (Union Ministry of Road Transport) ਟ੍ਰੈਫ਼ਿਕ ਨਿਯਮਾਂ ‘ਚ ਬਦਲਾਵ ਕਰਨ ਜਾ ਰਿਹਾ ਹੈ। ਇਨ੍ਹਾਂ ਬਦਲਾਵਾਂ ਨਾਲ ਡਰਾਈਵਰਾਂ ਨੂੰ ਰਾਹਤ ਮਿਲੇਗੀ। ਦਰਅਸਲ, ਹੁਣ ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਵਾਹਨ ਚਾਲਕਾਂ ਦਾ ਲਾਇਸੈਂਸ ਰੱਦ (License revoked) ਨਹੀਂ ਕੀਤਾ ਜਾਵੇਗਾ। ਮਤਲਬ ਹੁਣ ਟ੍ਰੈਫ਼ਿਕ ਪੁਲਿਸ ਡਰਾਈਵਿੰਗ ਲਾਇਸੈਂਸ ਨੂੰ ਜ਼ਬਤ ਨਹੀਂ ਕਰ ਸਕੇਗੀ। ਨਵੇਂ ਟ੍ਰੈਫ਼ਿਕ ਨਿਯਮਾਂ (New Traffic Rules) ਅਨੁਸਾਰ ਨਿਯਮਾਂ ਨੂੰ ਤੋੜਨ ‘ਤੇ ਸਿਰਫ਼ ਜੁਰਮਾਨਾ ਲਗਾਇਆ ਜਾਵੇਗਾ।

ਹੁਣ ਇਹ ਹਨ ਨਿਯਮ

ਹੁਣ ਤਕ ਸੋਧਿਆ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫ਼ਿਕ ਦੇ ਕੁਝ ਨਿਯਮਾਂ ਨੂੰ ਤੋੜਨ ‘ਤੇ ਜੁਰਮਾਨੇ ਤੋਂ ਇਲਾਵਾ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਨੂੰ ਇਨਬਾਊਂਡ ਕਰਨ ਦਾ ਨਿਯਮ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਟ੍ਰੈਫ਼ਿਕ ਨਿਯਮਾਂ ਨੂੰ ਤੋੜਿਆ ਹੈ ਤਾਂ ਟ੍ਰੈਫ਼ਿਕ ਪੁਲਿਸ ਤੁਹਾਡੇ ਲਾਇਸੈਂਸ ਨੂੰ ਜ਼ਬਤ ਕਰ ਲੈਂਦੀ ਸੀ ਤੇ ਇਸ ਨੂੰ ਸਬੰਧਤ ਟ੍ਰੈਫ਼ਿਕ ਦਫ਼ਤਰ ‘ਚ ਜਮਾਂ ਕਰਵਾ ਦਿੰਦੀ ਸੀ। ਤਿੰਨ ਮਹੀਨੇ ਬਾਅਦ ਤੁਹਾਨੂੰ ਲਾਇਸੈਂਸ ਵਾਪਸ ਦਿੱਤਾ ਜਾਂਦਾ ਹੈ।

ਤਿੰਨ ਮਹੀਨੇ ਤਕ ਲਾਇਸੈਂਸ ਜ਼ਬਤ ਹੋਣ ‘ਤੇ ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਡਰਾਈਵਰਾਂ ਨੂੰ ਹੁੰਦੀ ਸੀ, ਜੋ ਕਿਸੇ ਹੋਰ ਸੂਬੇ ‘ਚ ਜਾ ਕੇ ਗਲਤੀ ਨਾਲ ਟ੍ਰੈਫ਼ਿਕ ਨਿਯਮ ਤੋੜਦੇ ਹਨ। ਇਸ ਕੇਸ ‘ਚ ਪੁਲਿਸ ਜੁਰਮਾਨੇ ਦੇ ਨਾਲ ਡਰਾਈਵਰ ਦਾ ਲਾਇਸੈਂਸ ਉਸੇ ਸੂਬੇ ਜਾਂ ਫਿਰ ਉਸੇ ਸ਼ਹਿਰ ‘ਚ ਇਨਬਾਊਂਡ ਕਰ ਲੈਂਦੀ ਹੈ ਜਿਸ ਤੋਂ ਬਾਅਦ ਡਰਾਇਵਰ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਤਿੰਨ ਮਹੀਨੇ ਬਾਅਦ ਉਸੇ ਸ਼ਹਿਰ ‘ਚ ਲਾਇਸੈਂਸ ਲੈਣ ਲਈ ਵਾਪਸ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਡਰਾਈਵਰਾਂ ਨੂੰ ਜ਼ਰੂਰ ਰਾਹਤ ਮਿਲੇਗੀ।