ਜਾਅਲੀ ਡਿਗਰੀਆਂ ਬਣਾਉਣ ਦੇ ਮਾਮਲੇ ਵਿਚ ਪਿੰਡ ਦੇ ਸਰਪੰਚ ਸਮੇਤ ਦੋ ਗ੍ਰਿਫ਼ਤਾਰ

0
65

ਐਸ. ਏ .ਐਸ.ਨਗਰ (TLT) – ਮੁਹਾਲੀ ਪੁਲਿਸ ਵਲੋਂ ਜਾਅਲੀ ਡਿਗਰੀਆਂ ਜਿਸ ਵਿਚ ਪੈਰਾਮੈਡੀਕਲ ਬੀਏ.ਐਮ.ਐਸ, ਈ.ਸੀ.ਜੀ. ਸਮੇਤ ਹੋਰਨਾਂ ਵੱਖ ਵੱਖ ਟਰੇਡਾਂ ਦੀਆਂ ਡਿਗਰੀਆਂ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਅਤੇ ਲੋਕਾਂ ਤੋਂ ਇਨ੍ਹਾਂ ਡਿਗਰੀਆਂ ਬਦਲੇ ਮੋਟੀਆਂ ਰਕਮਾਂ ਲੈਣ ਵਾਲੇ ਪਿੰਡ ਦੇ ਸਰਪੰਚ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਰਿੰਦਰ ਕੁਮਾਰ ਸਿੰਗਲਾ ਵਾਸੀ ਮਲੇਰਕੋਟਲਾ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਟੋਡਰ ਮਾਜਰਾ ਸਰਪੰਚ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਸੈਂਕੜੇ ਵੱਖ ਵੱਖ ਡਿਗਰੀਆਂ ਅਤੇ ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।