ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਨੇ ਝੂਠੀਆਂ ਸਹੁੰਆਂ ਖਾ ਕੇ ਜਨਤਾ ਨੂੰ ਕੀਤਾ ਗੁੰਮਰਾਹ – ਐਡਵੋਕੇਟ ਸਤਨਾਮ ਰਾਹੀਂ

0
27

 ਤਪਾ ਮੰਡੀ (TLT) ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੀਆ ਸਹੁੰਆਂ ਖਾ ਕੇ ਜਨਤਾ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ , ਜਿਨ੍ਹਾਂ ਦਾ ਦੋਗਲਾ ਚੇਹਰਾ ਲੋਕਾਂ ਸਾਹਮਣੇ ਆਇਆ ਹੈ । ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਇੰਚਾਰਜ਼ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਅੰਦਰਲੀ ਅਨਾਜ਼ ਮੰਡੀ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆ ਰੋਸ ਰੈਲੀਆਂ ‘ਪੰਜਾਬ ਮੰਗਦਾ ਹੈ ਕੈਪਟਨ ਤੋਂ ਜਵਾਵ’ ਤਹਿਤ ਰੱਖੇ ਹਲਕੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖ਼ਾਦੀ ਅਤੇ ਇਸੇ ਤਰਾਂ ਕੇਜਰੀਵਾਲ ਨੇ ਦਿੱਲੀ ਦਾ ਮੁੱਖ ਮੰਤਰੀ ਬਨਣ ਸਮੇਂ ਆਪਣੇ ਬੱਚਿਆ ਦੀ ਝੂਠੀ ਸਹੁੰ ਖ਼ਾਦੀ ਕਿ ਉਹ ਮੁੱਖ ਮੰਤਰੀ ਬਨਣ ਲਈ ਕਾਂਗਰਸ ਪਾਰਟੀ ਦੀ ਮਦਦ ਨਹੀਂ ਲਵੇਗਾ । ਸ਼੍ਰੋਮਣੀ ਅਕਾਲੀ ਦਲ ਵਲੋਂ ਰੱਜ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਬੋਲੇ ਝੂਠ ਦਾ ਭਾਡਾਂ ਭੰਨਿਆ ਗਿਆ ਤਾਂ ਜੋ ਲੋਕਾਂ ਨੂੰ ਇੰਨ੍ਹਾ ਪਾਰਟੀਆਂ ਦੀ ਅਸਲੀਅਤ ਪਤਾ ਲੱਗ ਸਕੇ । ਇਸ ਮੋਕੇ ਸ਼ੋਮਣੀ ਕਮੇਟੀ ਦੇ ਅੰਤਰਿੰਗ ਮੈਬਰ ਬਲਦੇਵ ਸਿੰਘ ਚੰਘਾਂ, ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਆਦਿ ਨੇ ਸੰਬੋਧਨ ਕਰਦਿਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਰਗੜੇ ਲਗਾਏ, ਇਸ ਸਮੇਂ ਅਕਾਲੀ ਦਲ ਦੇ ਆਗੂ ਤੇ ਵਰਕਰ ਵਡੀ ਗਿਣਤੀ ’ਚ ਮੌਜੂਦ ਸਨ।