ਮੇਲਾ ਦੇਖਣ ਗਏ ਨੌਜਵਾਨ ਦਾ ਕਤਲ , 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

0
48

ਬੁਢਲਾਡਾ (TLT) – ਬੀਤੀ ਰਾਤ ਇੱਥੋਂ ਨੇੜਲੇ ਪਿੰਡ ਕੁਲਾਣਾ ਦੇ ਜਾਰੀ ਸਾਲਾਨਾ ਜੋੜ ਮੇਲੇ ‘ਤੇ ਗਏ ਬੁਢਲਾਡਾ ਸ਼ਹਿਰ ਦੇ ਨੌਜਵਾਨ ਦਾ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਖਪਾਲ ਸਿੰਘ ਵਲੋਂ ਥਾਣਾ ਸ਼ਹਿਰੀ ਪੁਲਿਸ ਬੁਢਲਾਡਾ ਕੋਲ ਦਰਜ ਕਰਵਾਏ ਬਿਆਨਾਂ ਚ ਦੱਸਿਆ ਕਿ ਉਸ ਦਾ ਲੜਕਾ ਸ਼ੰਮੀ ਓੁਰਫ ਨਾਨਕ (19) ਬੀਤੀ ਰਾਤ ਕੁਲਾਣਾਂ ਮੇਲੇ ਚ ਟੈਟੂ ਬਣਵਾ ਰਿਹਾ ਸੀ, ਤਾਂ ਖੇਤਾਂ ਵਾਲੇ ਪਾਸੀਓ ਆਏ 3-4 ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਚਾਕੂ ਆਦਿ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਉਸ ਦੇ ਇੱਕ ਦੋਸਤ ਵਲੋਂ ਬੁਢਲਾਡਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।