ਪੰਜਾਬ ਦੇ ਪੰਗੋਲੀ ਪਿੰਡ ਦਾ ਵਿਅਕਤੀ ਹਿਮਾਚਲ ਦੇ ਨੂਰਪੁਰ ਵਿਚ ਨਕਲੀ ਨੋਟਾਂ ਸਮੇਤ ਫੜਿਆ ਗਿਆ

0
38

ਪਠਾਨਕੋਟ (TLT) – ਹਿਮਾਚਲ ਪ੍ਰਦੇਸ਼ ਦੀ ਨੂਰਪੁਰ ਪੁਲਿਸ ਨੂੰ ਪੰਜਾਬ ਦੇ ਇਕ ਵਿਅਕਤੀ ਕੋਲੋਂ ਹਜ਼ਾਰਾਂ ਰੁਪਏ ਦੇ ਨਕਲੀ ਨੋਟ ਬਰਾਮਦ ਕਰਨ ਵਿਚ ਕਾਮਯਾਬੀ ਮਿਲੀ ਹੈ। ਥਾਣਾ ਨੂਰਪੁਰ ਪੁਲਿਸ ਨੇ ਮੁਲਜ਼ਮ ਨੌਜਵਾਨ ਕੋਲੋਂ 3380 ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਪੈਂਦੇ ਪਿੰਡ ਪੰਗੋਲੀ ਦੇ ਵਸਨੀਕ ਰਾਜੇਸ਼ ਕੁਮਾਰ ਨੇ ਇਨ੍ਹਾਂ ਨਕਲੀ ਨੋਟਾਂ ਨਾਲ ਨੂਰਪੁਰ ਦੇ ਨਾਲ ਲੱਗਦੇ ਰਾਜਾ ਦੇ ਤਾਲਾਬ ਵਿਚ ਖ਼ਰੀਦ ਕੀਤੀ ਅਤੇ ਉੱਥੋਂ ਆਪਣੀ ਕਾਰ ਵਿਚ ਫ਼ਰਾਰ ਹੋ ਗਏ। ਜਦੋਂ ਦੁਕਾਨਦਾਰਾਂ ਨੂੰ ਪਤਾ ਲੱਗਿਆ ਕਿ ਨੌਜਵਾਨ ਨੇ ਉਨ੍ਹਾਂ ਨੂੰ ਨਕਲੀ ਨੋਟ ਸੌਂਪੇ ਹਨ, ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।