ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ, 200 ਮੀਟਰ ਡੂੰਘੀ ਖਾਈ ‘ਚ ਡਿੱਗੀ ਕਾਰ

0
58

ਸ਼ਿਮਲਾ (TLT) ਅੱਜ ਸਵੇਰੇ ਕੁਮਾਰਸੈਨ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਿਵਾਨ ਬੱਡਾਗਾਓਂ ਰੋਡ ‘ਤੇ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਜਦੋਂ ਗੱਡੀ ਨੰਬਰ ch 01 Bv 7879 ਸ਼ਿਵਾਨ ਤੋਂ ਬੱਡਾਗਾਓਂ ਜਾ ਰਹੀ ਸੀ ਤਾਂ ਅਚਾਨਕ ਬਰਗਲ 0 ਪੁਆਇੰਟ ਨੇੜੇ ਗੱਡੀ ਹਾਦਸਾਗ੍ਰਸਤ ਹੋ ਗਈ।

ਹਾਸਲ ਜਾਣਕਾਰੀ ਮੁਤਾਬਕ ਗੱਡੀ ਹਾਸਦੇ ਬਸੰਤਪੁਰ ਰੋਡ ‘ਤੇ ਲਗਭਗ 200 ਮੀਟਰ ਹੇਠਾਂ ਡਿੱਗੀ ਗਈ ਜਿਸ ਵਿਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਹਿਮਾਂਸ਼ੂ ਸ਼ਾਂਦਿਲ ਪਿੰਡ ਕਾਨਾ ਭਾਰਦੀ ਪੰਚਾਇਤ, ਆਦਿੱਤਯ ਵਰਮਾ ਨਿਰਮੰਦ ਕੁੱਲੂ, ਦੇਵ ਪਿੰਡ ਬੇਲੇ ਕੁੱਲੂ ਸ਼ਾਮਲ ਸੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਆਸ ਪਾਸ ਦੇ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਮੌਕੇ ‘ਤੇ ਸਥਾਨਕ ਪੰਚਾਇਤ ਬੱਡਾਗਾਓਂ ਦੇ ਮੁਖੀ ਸੁਸ਼ਮਾ ਅਤੇ ਵਾਰਡ ਮੈਂਬਰ ਅਜੈ ਸ਼ਰਮਾ ਵੀ ਇਸ ਮੌਜੂਦ ਰਹੇ। ਇਸ ਦੌਰਾਨ ਮੌਕੇ ‘ਤੇ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ।

ਦੱਸ ਦਈਏ ਕਿ ਅਜੇ ਤੱਕ ਘਟਨਾ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।