ਮੋਬਾਈਲ ਫਟਣ ਨਾਲ ਛੇਵੀਂ ਦੇ ਵਿਦਿਆਰਥੀ ਦੀ ਦਰਦਨਾਕ ਮੌਤ

0
100

ਮਿਰਜਾਪੁਰ (TLT) ਯੂਪੀ ਦੇ ਮਿਰਜਾਪੁਰ ਜ਼ਿਲ੍ਹੇ ‘ਚ ਦਰਦਨਾਕ ਹਾਦਸਾ ਹੋਇਆ ਹੈ। ਚਿਹਰੇ ‘ਤੇ ਮੋਬਾਇਲ ਬੈਟਰੀ ਫਟਣ ਨਾਲ 12 ਸਾਲ ਦੇ ਇਕ ਲੜਕੇ ਦੀ ਮੌਤ ਹੋ ਗਈ। ਇਹ ਹਾਦਸਾ ਹਲਿਆ ਪੁਲਿਸ ਸਰਕਲ ਦੇ ਅਧੀਨ ਮਟਵਾਰ ਪਿੰਡ ‘ਚ ਬੀਤੇ ਹਫਤੇ ਹੋਇਆ। ਇਹ ਦੁਖਦਾਈ ਘਟਨਾ ਉਦੋਂ ਵਾਪਰੀ ਜਦੋਂ ਉਹ ਜੁਗਾੜ ਚਾਰਜਰ ਨਾਲ ਮੋਬਾਇਲ ਚਾਰਜ ਕਰ ਰਿਹਾ ਸੀ। ਬੈਟਰੀ ‘ਚ ਪਾਵਰ ਚੈਕ ਕਰਦਿਆਂ ਸਮੇਂ ਉਸ ‘ਚ ਧਮਾਕਾ ਹੋ ਗਿਆ।

ਛੇਵੀਂ ਜਮਾਤ ਦਾ ਵਿਦਿਆਰਥੀ ਸੀ ਮੋਨੂ

ਮ੍ਰਿਤਕ ਵਿਦਿਆਰਥੀ ਦੀ ਪਛਾਣ ਛੇਵੀਂ ਜਮਾਤ ਦੇ ਮੋਨੂੰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਨੂੰ ਨੇ ਆਪਣੇ ਮੋਬਾਇਲ ਦੀ ਬੈਟਰੀ ਨੂੰ ਜੁਗਾੜ ਚਾਰਜਰ ਨਾਲ ਚਾਰਜ ਕੀਤਾ ਸੀ। ਮੋਨੂੰ ਆਪਣੇ ਮੋਬਾਇਲ ਦੀ ਬੈਟਰੀ ਚਾਰਜ ਕਰ ਰਿਹਾ ਸੀ। ਇਸ ਦੌਰਾਨ ਬੈਟਰੀ ਫਟ ਗਈ। ਬੈਟਰੀ ਫਟਣ ਨਾਲ ਸੋਨੂੰ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ।

ਧਮਾਕੇ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਉਸਦੇ ਕਮਰੇ ‘ਚ ਪਹੁੰਚੇ ਤੇ ਉਸ ਨੂੰ ਖੂਨ ਨਾਲ ਲਥਪਥ ਪਾਇਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ‘ਚ ਪੁਲਿਸ ਨੂੰ ਦੱਸੇ ਬਿਨਾਂ ਮੋਨੂੰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।