ਪੁਲਿਸ ਅਤੇ ਐਕਸਾਈਜ਼ ਟੀਮ ਵਲੋਂ ਸਾਂਝੀ ਕਾਰਵਾਈ ਤਹਿਤ ਵੱਡੀ ਮਾਤਰਾ ਵਿਚ ਲਾਹਣ ਬਰਾਮਦ

0
27

ਖਾਸਾ (TLT) – ਅੱਜ ਪੁਲਿਸ ਚੌਂਕੀ ਖਾਸਾ ਦੇ ਅਧੀਨ ਆਉਂਦੇ ਪਿੰਡ ਕੋਟਲੀ ਮੀਏਂ ਖਾਂ ਵਿਖੇ ਪੁਲਿਸ ਚੌਕੀ ਖਾਸਾ ਦੇ ਮੁਲਾਜ਼ਮ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਬਲਜਿੰਦਰ ਕੌਰ ਅੰਮ੍ਰਿਤਸਰ 3 ਦੀ ਟੀਮ ਵਲੋਂ ਸਾਂਝੀ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਗਈ । ਟੀਮ ਵਲੋਂ ਮੌਕੇ ‘ਤੇ ਰੇਡ ਕੀਤੀ ਗਈ ਅਤੇ ਪਿੰਡ ਕੋਟਲੀ ਨਸੀਰ ਖਾਂ ਵਿਖੇ ਜਸਬੀਰ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਕੋੇਟਲੀ ਨਸੀਰ ਖਾਂ ਕੋਲੋ 1000 ਲੀਟਰ ਅਤੇ ਪੀਟਰ ਪੁੱਤਰ ਕੁਲਦੀਪ ਸਿੰਘ ਵਾਸੀ ਨਸੀਰ ਖਾਂ ਕੋਲੋਂ 37,500 ਮਿਲੀਲਿਟਰ ਲਾਹਣ ਬਰਾਮਦ ਕੀਤੀ | ਇਸ ਨਾਲ ਸਬੰਧਿਤ 3 ਵੱਡੇ ਪਲਾਸਟਿਕ ਦੇ ਡਰੰਮ, ਦੋ ਲੋਹੇ ਦੇ ਡਰੰਮ, ਤਿੰਨ ਛੋਟੀਆਂ ਪਲਾਸਟਿਕ ਦੀਆ ਕੈਂਨੀਆਂ ਅਤੇ ਕੁੱਝ ਹੋਰ ਸਬੰਧਿਤ ਸਮਗਰੀ ਮੌਕੇ ‘ਤੋਂ ਬਰਾਮਦ ਕੀਤੀ ਗਈ ।ਪੁਲਿਸ ਵਲੋਂ ਇਸ ਨਾਲ ਸਬੰਧਿਤ ਵਿਅਕਤੀ ਜਸਬੀਰ ਸਿੰਘ ਪੁੱਤਰ ਬੁੱਟਾ ਸਿੰਘ ਅਤੇ ਪੀਟਰ ਪੁੱਤਰ ਕੁਲਦੀਪ ਸਿੰਘ ‘ਤੇ ਪੁਲਿਸ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕਰ ਲਿਆ ਹੈ ।