ਹੋਲੀ ‘ਤੇ ਪਤੀ ਵੱਲੋਂ ਲਿਆਂਦੀ ਸਾੜੀ ਪਤਨੀ ਨੂੰ ਨਹੀਂ ਆਈ ਪਸੰਦ, ਮਹਿਲਾ ਨੇ ਕਲੇਸ਼ ਕਰ ਚੁੱਕਿਆ ਇਹ ਕਦਮ

0
77

ਨਵੀਂ ਦਿੱਲੀ (TLT) ਯੂਪੀ ਦੇ ਸ਼ਾਹਜਹਾਂਪੁਰ ਵਿੱਚ ਹੋਲੀ ਤੋਂ ਇੱਕ ਦਿਨ ਪਹਿਲਾਂ ਤਿਉਹਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲਗੀਆਂ। ਦਰਅਸਲ, ਇੱਕ ਪਤੀ ਆਪਣੀ ਪਤਨੀ ਲਈ ਹੋਲੀ ਤੇ ਸਾੜੀ ਲੈ ਕੇ ਆਇਆ, ਪਰ ਪਤਨੀ ਨੇ ਇਹ ਤੋਹਫ਼ਾ ਪਸੰਦ ਨਹੀਂ ਆਇਆ। ਇਸ ਮਗਰੋਂ ਪਤਨੀ ਨੇ ਪਤੀ ਨੂੰ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਜਿਸ ਤੇ ਪਤੀ ਨੇ ਵੀ ਉਸ ਨੂੰ ਝਿੜਕ ਦਿੱਤਾ। ਇਸ ਮਗਰੋਂ ਪਤੀ ਸਾੜੀ ਬਦਲਣ ਲਈ ਬਜ਼ਾਰ ਚਲਾ ਗਿਆ। ਜਦ ਪਤੀ ਵਾਪਸ ਪਰਤਿਆ ਤਾਂ ਵੇਖਿਆ ਕਿ ਉਸ ਦੀ ਪਤਨੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦੀ ਉਮਰ 30 ਸਾਲ ਸੀ। ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਜੈਂਡਲ ਉਸ ਲਈ ਹੋਲੀ ਦੇ ਤਿਉਹਾਰ ਤੇ ਇੱਕ ਸਾੜੀ ਲੈ ਕੇ ਆਇਆ ਸੀ, ਜੋ ਮ੍ਰਿਤਕ ਕ੍ਰਾਂਤੀ ਨੂੰ ਪਸੰਦ ਨਹੀਂ ਆਈ ਤੇ ਦੋਨਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਮਹਿਲਾ ਨੇ ਆਪਣੇ ਪਤੀ ਨੂੰ ਚੰਗੀਆਂ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਤੇ ਇਸ ਦੇ ਜਵਾਬ ਵਿੱਚ ਪਤੀ ਨੇ ਵੀ ਮਹਿਲਾ ਨੂੰ ਝਿੜਕ ਦਿੱਤਾ।

ਇਸ ਮਗਰੋਂ ਗੁੱਸੇ ਵਿੱਚ ਆਈ ਕ੍ਰਾਂਤੀ ਨੇ ਚੁੰਨੀ ਦਾ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪਤੀ ਜਦੋਂ ਸਾੜੀ ਬਦਲ ਕੇ ਵਾਪਸ ਆਇਆ ਤਾਂ ਪਤਨੀ ਦੀ ਛੱਤ ਨਾਲ ਝੂਲਦੀ ਲਾਸ਼ ਵੇਖ ਉਸਦੇ ਹੋਸ਼ ਉੱਡ ਗਏ। ਇਸ ਮਗਰੋਂ ਪੂਰੇ ਮੁਹੱਲੇ ਵਿੱਚ ਰੌਲਾ ਪੈ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕ ਦੇ ਪੇਕਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।