ਸ੍ਰੀ ਮੁਕਤਸਰ ਸਾਹਿਬ : ਕਿਸਾਨਾਂ ਨੇ ਵਿਧਾਇਕ ਅਰੁਣ ਨਾਰੰਗ ਦੇ ਪਾੜੇ ਕੱਪੜੇ

0
74

ਮਲੋਟ, 27 ਮਾਰਚ (TLT) – ਭਾਰਤੀ ਜਨਤਾ ਪਾਰਟੀ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨੂੰ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਵਿਖੇ ਪਹੁੰਚਣ ‘ਤੇ ਕਿਸਾਨਾਂ ਵਲੋਂ ਬੰਦੀ ਬਣਾ ਲਿਆ ਗਿਆ ਅਤੇ ਜਿਸ ਦੁਕਾਨ ਵਿਚ ਵਿਧਾਇਕ ਨੂੰ ਬੰਦ ਕੀਤਾ ਗਿਆ ਸੀ, ਉਸ ਦੇ ਅੱਗੇ ਕਿਸਾਨਾਂ ਵਲੋਂ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਜਦੋਂ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤਾ, ਤਾਂ ਕਿਸਾਨਾਂ ਨਾਲ ਹੋਈ ਖਿੱਚ-ਧੂਹ ਵਿਚ ਵਿਧਾਇਕ ਦੇ ਕੱਪੜੇ ਪਾੜ ਦਿੱਤੇ ਗਏ।