ਅੰਮਿ੍ਤਸਰ ਦੇ ਹਵਾਈ ਅੱਡੇ ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 15 ਲੱਖ ਦਾ ਸੋਨਾ ਬਰਾਮਦ

0
85

 ਰਾਜਾਸਾਂਸੀ (TLT) ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਏਅਰ ਇੰਡੀਆ ਉਡਾਣ ਰਾਹੀਂ ਸਫ਼ਰ ਰਾਹੀਂ ਏਥੇ ਪੁੱਜੇ ਇਕ ਯਾਤਰੀ ਕੋਲੋਂ ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵਲੋਂ 308.20 ਗਾ੍ਮ ਸੋਨਾ ਬਰਾਮਦ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੁਬਈ ਤੋਂ ਏਥੇ ਪੁੱਜੀ ਏਅਰ ਇੰਡੀਆ ਦੀ ਉਡਾਣ ਰਾਹੀਂ ਸਫ਼ਰ ਕਰਕੇ ਏਥੇ ਪੁੱਜੇ ਯਾਤਰੀ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਅਬਾਦੀ ਜਹਾਂਗੀਰ ਪੁਰੀ,ਦਿੱਲੀ ਦੀ, ਉਡਾਣ ਵਿਚੋਂ ਉੱਤਰ ਕੇ ਯਾਤਰੀ ਹਾਲ (ਟਰਮੀਨਲ ਹਾਲ) ਕਸਟਮ ਖੇਤਰ ਵਿਚ ਆਉਣ ‘ਤੇ ਹਵਾਈ ਅੱਡੇ ਤੇ ਤਾਇਨਾਤ ਕਸਟਮ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਵਲੋਂ ਫੁਰਤੀ ਨਾਲ ਇਸ ਦੇ ਸਾਮਾਨ ਅਤੇ ਸਰੀਰ ‘ਤੇ ਪਹਿਨੇ ਕੱਪੜਿਆਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਤਾਂ ਇਸ ਵਲੋਂ ਸਾਮਾਨ ਵਿਚ ਲੁਕਾ ਕੇ ਰੱਖੇ ਬੈਗ ਰੱਖਣ ਵਾਲੀ ਟਰਾਲੀ ਦੇ ਪਹੀਆਂ ਦੇ ਬੈਰਿੰਗਾਂ ਦੇ ਰੂਪ ਵਿੱਚ ਲੁਕਾਏ ਗਏ 308.20 ਗਾ੍ਮ ਸੋਨੇ ਨੂੰ ਬਰਾਮਦ ਕੀਤਾ ਗਿਆ, ਜਿਸ ਦੀ ਬਜਾਰੀ ਕੀਮਤ ਕਰੀਬ ਕਰੀਬ 15 ਕੁ ਲੱਖ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।