ਇਕ ਘੰਟੇ ਦੇ ਸਰਕਾਰੀ ਬੰਦ ਨੇ ਬਟਾਲਾ ਸ਼ਹਿਰ ‘ਚ ਪਾਇਆ ਭੜਥੂ

0
84

ਬਟਾਲਾ (TLT) – ਕੋਵਿਡ ਦੌਰਾਨ ਆਪਣਿਆਂ ਜਾਨਾ ਗੁਆ ਚੁੱਕੇ ਯੋਧਿਆਂ ਨੂੰ ਸ਼ਰਧਾਂਜਲੀ ਦਿਵਾਉਣ ਲਈ ਅੱਜ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ 1 ਘੰਟੇ ਲਈ ਚੁੱਪ-ਚਾਪ ਕਾਲ ਦੀ ਸ਼ੁਰੂਆਤ ਹੋਈ | ਬਿਨਾਂ ਦੱਸੇ ਬਟਾਲਾ ਸ਼ਹਿਰ ਦੇ ਸਾਰੇ ਰਸਤੇ ਬੰਦ ਕਰਨ ‘ਤੇ ਆਉਣ – ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਰੋਕਾਂ ਨੂੰ ਹਟਾਉਣ ਲਈ ਪੁਲਿਸ ਨਾਲ ਲੜਨ ਲੱਗੇ ਅਤੇ ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣ ‘ਤੇ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਰੋਸ ਵੀ ਪ੍ਰਗਟ ਕੀਤਾ।