ਕੇਂਦਰੀ ਜੇਲ੍ਹ ‘ਚ ਹਵਾਲਾਤੀ ਭਿੜੇ

0
102

 ਅੰਮ੍ਰਿਤਸਰ (TLT) ਕੇਂਦਰੀ ਜੇਲ੍ਹ ਅੰਮ੍ਰਿਤਸਰ `ਚ ਹਵਾਲਾਤੀਆ ਗੁਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦੋਬੁਰਜੀ, ਈਮਾਨਵਲ ਪੁੱਤਰ ਗੁਲਜ਼ਾਰ ਸਿੰਘ ਵਾਸੀ ਰਜਿੰਦਰ ਨਗਰ ਬਟਾਲਾ ਰੋਡ, ਅਮਿੱਤ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਖਲਚੀਆ, ਰਾਮ ਹਜ਼ਾਰੀ ਪੁੱਤਰ ਪਾਲੋ ਰਾਮ ਵਾਸੀ ਸਰਾਏ ਚੰਦਰ ਵਿਚਾਲੇ ਸਵੇਰੇ ਤੜਕਸਾਰ 3:15 ਵਜੇ ਬੈਰਕ ਨੰਬਰ 4 ‘ਚ ਅਚਾਨਕ ਲੜਾਈ ਝਗੜਾ ਸ਼ੁਰੂ ਹੋ ਗਿਆ। ਮੌਕੇ `ਤੇ ਮੌਜੂਦ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਵਲੋਂ ਮੁਲਾਜ਼ਮਾਂ ਦੀ ਮਦਦ ਨਾਲ ਉਕਤ ਹਵਾਲਾਤੀਆਂ ਨੂੰ ਵੱਖ ਕਰਕੇ ਉਨ੍ਹਾਂ `ਚੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਹਵਾਲਾਤੀਆ ਵਲੋਂ ਜੇਲ੍ਹ ਅੰਦਰ ਕੀਤੇ ਲੜਾਈ ਝਗੜੇ ਨੂੰ ਲੈ ਕੇ ਜੇਲ੍ਹ ਵਿਭਾਗ ਵਲੋਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।