ਕੋਰੋਨਾ ਵਾਰਡ ‘ਚੋਂ ਹਵਾਲਾਤੀ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ

0
151

ਬਠਿੰਡਾ (TLT) ਜ਼ਿਲ੍ਹਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵਾਰਡ ‘ਚ ਭਰਤੀ ਇੱਕ ਹਵਾਲਾਤੀ ਫਰਾਰ ਹੋ ਗਿਆ। ਫਰਾਰ ਹਵਾਲਾਤੀ ਨੂੰ ਬੀਤੇ ਦਿਨ ਹੀ ਸੀਆਈਏ ਸਟਾਫ ਵਨ ਪੁਲਿਸ ਵੱਲੋਂ ਨਸ਼ੀਲੀ ਗੋਲਈਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਵਾਲਾਤੀ ਦਾ ਕੋਰੋਨਾ ਟੈਸਟ ਕਰਵਾਏ ਜਾਣ ਤੇ ਉਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਨਿਕਲੀ ਜਿਸ ਮਗਰੋਂ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।

ਕੋਰੋਨਾ ਵਾਰਡ ਵਿੱਚ ਭਰਤੀ ਇਸ ਹਵਾਲਾਤੀ ਨੇ ਅੱਜ ਵਾਰਡ ਦੇ ਬਾਹਰ ਖੜ੍ਹੀ ਗਾਰਦ ਨੂੰ ਚਕਮਾ ਦਿੱਤਾ ਤੇ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਹਵਾਲਾਤੀ ਨੂੰ ਕਾਬੂ ਕਰਨ ਲਈ ਹੁਣ ਛਾਪੇਮਾਰੀ ਕਰ ਰਹੀ ਹੈ।