ਭਾਰਤ ਬੰਦ’ ਦੌਰਾਨ ‘ਫਿਰੋਜ਼ਪੁਰ ਜਾ ਰਹੀ ਧੰਨਬਾਦ ਐਕਸਪ੍ਰੈੱਸ ਗੱਡੀ’ ਨੂੰ ਲੋਹੀਆਂ ‘ਚ ਰੋਕਿਆ

0
54

ਲੋਹੀਆਂ ਖਾਸ (TLT) – ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ‘ਤੇ ਭਾਰਤ ਬੰਦ ਦੌਰਾਨ ਰੇਲ ਅਤੇ ਸੜਕੀ ਆਵਾਜਾਈ ਰੋਕਣ ਦੇ ਐਲਾਨ ਦੇ ਬਾਵਜੂਦ ਧੰਨਬਾਦ ਤੋਂ ਫ਼ਿਰੋਜ਼ਪੁਰ ਲਈ ਜਾ ਰਹੀ ਐੱਕਸਪ੍ਰੈੱਸ ਰੇਲ ਗੱਡੀ ਨੂੰ ਲੋਹੀਆਂ ‘ਚ ਬਰੇਕਾਂ ਲਾਉਣੀਆਂ ਪਈਆਂ। ਮਿਲੀ ਜਾਣਕਾਰੀ ਮੁਤਾਬਿਕ ਸਵੇਰੇ 8 ਕੁ ਵਜੇ ਦੇ ਕਰੀਬ ਮੱਖੂ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਆਰੰਭ ਕੀਤੇ ਧਰਨੇ ਕਾਰਨ ‘ਫਿਰੋਜ਼ਪੁਰ-ਧੰਨਬਾਦ’ ਗੱਡੀ ਨੂੰ ਰੇਲਵੇ ਸਟੇਸ਼ਨ ਲੋਹੀਆਂ ਖ਼ਾਸ (ਜੰਕਸ਼ਨ) ਵਿਖੇ ਰੋਕ ਲਿਆ ਗਿਆ ਹੈ।