ਪੰਜਾਬ ਦੇ ਕਿਸਾਨ ਦਾ ਟਿੱਕਰੀ ਬਾਰਡਰ ‘ਤੇ ਕਤਲ

0
63

ਝੱਜਰ (TLT) ਟਿੱਕਰੀ-ਬਹਾਦੁਰਗੜ੍ਹ ਬਾਰਡਰ ‘ਤੇ ਬੀਤੀ ਰਾਤ ਪੰਜਾਬ ਦੇ 61 ਸਾਲਾ ਕਿਸਾਨ ਦੀ ਕਤਲ ਕੀਤੀ ਹੋਈ ਲਾਸ਼ ਬੱਸ ਸਟੈਂਡ ਦੇ ਨੇੜੇ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਜੇ ਕਿਸੇ ਦੇ ਵੀ ਖਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ।

ਮ੍ਰਿਤਕ ਕਿਸਾਨ ਦੀ ਪਛਾਣ ਹਾਕਮ ਸਿੰਘ ਵਾਸੀ ਪਿੰਡ ਪੱਟੀ ਫੁੱਦੂ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਹਾਕਮ ਸਿੰਘ ਦੀ ਲਾਸ਼ ਸੱਟਾਂ ਦੇ ਨਿਸ਼ਾਨਾਂ ਨਾਲ ਮਿਲੀ। ਉਸ ਦੇ ਗਲੇ ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਸੀ।