ਛਿਹਰਟਾ (TLT)- ਪੂਰੇ ਪੰਜਾਬ ਵਿਚ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਕਰਫ਼ਿਊ ਦਾ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਕੁੱਝ ਸ਼ਰਾਰਤੀ ਅਨਸਰਾਂ/ ਲੋਕਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਛਿੱਕੇ ਤੇ ਟੰਗ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਇਲਾਕਾ ਕੋਟ ਖ਼ਾਲਸਾ ਵਿਖੇ ਸਾਹਮਣੇ ਆਇਆ, ਜਿੱਥੇ ਦੇਰ ਰਾਤ ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਇਕ ਨੌਜਵਾਨ ‘ਤੇ ਦੂਸਰੇ ਵਿਅਕਤੀਆਂ ਵਲੋਂ ਗੋਲੀ ਚਲਾ ਦਿੱਤੀ ਗਈ ਅਤੇ ਨੌਜਵਾਨ ਵਾਲ ਵਾਲ ਬਚਿਆ। ਦੂਸਰੇ ਪਾਸੇ ਅਗਰ ਉਸ ਨੌਜਵਾਨ ਦੀ ਗੱਲ ਮੰਨੀ ਜਾਵੇ ਤਾਂ ਛੋਟੀ ਜਿਹੀ ਗੱਲ ਤੋਂ ਹੋਏ ਝਗੜੇ ਤੋਂ ਬਾਅਦ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਜਾ ਨਾਮਕ ਵਿਅਕਤੀ ਦੇ ਬਿਆਨ ਦਰਜ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ।
Latest article
ਮੁੱਖ ਮੰਤਰੀ ਵਲੋਂ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ (TLT) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ,...
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਨੌਜਵਾਨ ਬੇਹੋਸ਼, ਹਾਲਤ ਨਾਜ਼ੁਕ
ਬਠਿੰਡਾ (TLT) - ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਇਕ ਪੁਲਿਸ ਨੌਜਵਾਨ ਦੇ ਬੇਹੋਸ਼ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਜਨ...
ਕਿਸਾਨ ਅੰਦੋਲਨ ਦੇ ਸਮਰਥਨ ‘ਚ ਮਹਾ ਸੰਮੇਲਨ, 13 ਅਪਰੈਲ ਨੂੰ ਕਲਾਕਾਰ ਤੇ ਕਿਸਾਨ ਪਹੁੰਚਣਗੇ...
ਚੰਡੀਗੜ੍ਹ (TLT) ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਨਦਪੁਰ ਸਾਹਿਬ ਵਿੱਚ ਸਤਗੁਰੂ ਆਸਰਾ ਟ੍ਰਸਟ ਵੱਲੋਂ ਇੱਕ...